ਦਿੱਲੀ ਅਤੇ ਹਰਿਆਣਾ ਸਮੇਤ ਇਨ੍ਹਾਂ ਸੀਟਾਂ ''ਤੇ 9 ਵਜੇ ਤੱਕ ਹੋਈ ਇੰਨੀ ਫੀਸਦੀ ਵੋਟਿੰਗ
Sunday, May 12, 2019 - 09:55 AM (IST)
ਨਵੀਂ ਦਿੱਲੀ—ਅੱਜ 6 ਸੁਬਿਆਂ ਅਤੇ ਦਿੱਲੀ ਸਮੇਤ 59 ਸੀਟਾਂ 'ਤੇ ਵੋਟਿੰਗ ਜਾਰੀ ਹੈ। 6ਵੇਂ ਦੌਰ ਦੀਆਂ ਇਨ੍ਹਾਂ ਚੋਣਾਂ 'ਚ ਉੱਤਰ ਪ੍ਰਦੇਸ਼ 'ਚ ਦੀਆਂ 14, ਹਰਿਆਣਾ 'ਚ 10, ਬਿਹਾਰ ਅਤੇ ਮੱਧ ਪ੍ਰਦੇਸ਼ ਦੀਆਂ 8-8 ਸੀਟਾਂ, ਦਿੱਲੀ 'ਚ 7 ਸੀਟਾਂ ਅਤੇ ਝਾਰਖੰਡ 'ਚ 4 ਸੀਟਾਂ 'ਤੇ ਵੋਟਿੰਗ ਜਾਰੀ ਹੈ। ਅੱਜ 9 ਵਜੇ ਤੱਕ ਇਨ੍ਹਾਂ ਸੀਟਾਂ 'ਤੇ ਇੰਨੇ ਫੀਸਦੀ ਵੋਟਿੰਗ ਹੋਈ ਹੈ।
| ਸੂੂਬੇ ਦਾ ਨਾਂ | ਵੋਟਿੰਗ |
| ਬਿਹਾਰ | 9.03 |
| ਹਰਿਆਣਾ | 3.74 |
| ਮੱਧ ਪ੍ਰਦੇਸ਼ | 4.01 |
| ਉਤਰ ਪ੍ਰਦੇਸ਼ | 6.86 |
| ਪੱਛਮੀ ਬੰਗਾਲ | 6.58 |
| ਝਾਰਖੰਡ | 12.45 |
| ਦਿੱਲੀ | 3.74 |
ਇਸ ਪੜਾਅ 'ਚ ਕੇਂਦਰੀ ਮੰਤਰੀ ਰਾਧਾਮੋਹਨ ਸਿੰਘ, ਹਰਸ਼ਵਰਧਨ ਅਤੇ ਮੇਨਕਾ ਗਾਂਧੀ ਸਮੇਤ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਅਤੇ ਜਯੋਤਿਰਾਦਿੱਤਿਆ ਸਿੰਧੀਆਂ ਦੀ ਕਿਸਮਤ ਈ. ਵੀ. ਐੱਮ. 'ਚ ਬੰਦ ਹੋਵੇਗੀ।
