ਲੋਕ ਸਭਾ ਚੋਣਾਂ ਲਈ ITBP ਜਵਾਨਾਂ ਨੇ ਕੀਤੀ ਸਭ ਤੋਂ ਪਹਿਲਾਂ ਵੋਟਿੰਗ
Saturday, Apr 06, 2019 - 05:11 PM (IST)

ਅਰੁਣਾਚਲ ਪ੍ਰਦੇਸ਼— ਲੋਕ ਸਭਾ ਚੋਣਾਂ 2019 ਲਈ ਅਰੁਣਾਚਲ ਪ੍ਰਦੇਸ਼ 'ਚ ਸਰਵਿਸ ਵੋਟਰਜ਼ ਨੇ ਆਪਣੀ ਵੋਟਿੰਗ ਦੀ ਵਰਤੋਂ ਕੀਤੀ। ਰਿਪੋਰਟ ਅਨੁਸਾਰ ਪੂਰਬ-ਉੱਤਰ ਦੇ ਸੁਦੂਰ ਪੂਰਬੀ ਇਲਾਕੇ 'ਚ ਤਾਇਨਾਤ ਆਈ.ਟੀ.ਬੀ.ਪੀ. ਦੀ ਇਕ ਯੂਨਿਟ ਨੇ ਸੀਕ੍ਰੇਟ ਪੋਸਟਲ ਬੈਲਟ ਪੇਪਰ ਰਾਹੀਂ ਵੋਟਿੰਗ ਸ਼ੁਰੂ ਕੀਤੀ। ਇੱਥੇ ਸਰਵਿਸ ਵੋਟਰਜ਼ ਨੇ ਵੋਟਿੰਗ ਕੀਤੀ। ਦਿੱਲੀ ਤੋਂ ਲਗਭਗ 2600 ਕਿਲੋਮੀਟਰ ਦੂਰ ਅਰੁਣਾਚਲ ਦੇ ਲੋਹਿਤਪੁਰ ਦੇ ਐਨੀਮਲ ਟਰੇਨਿੰਗ ਸਕੂਲ 'ਚ ਸਵੇਰੇ 10 ਵਜੇ ਵੋਟਿੰਗ ਸ਼ੁਰੂ ਹੋਈ। ਇੱਥੇ ਪਹਿਲਾ ਵੋਟ ਏ.ਟੀ.ਏ.ਐੱਸ. ਆਈ.ਟੀ.ਬੀ.ਪੀ. ਦੇ ਮੁਖੀ ਡੀ.ਆਈ.ਜੀ. ਸੁਧਾਕਰ ਨਟਰਾਜਨ ਨੇ ਪਾਈ।ਰਾਜ ਦੇ ਦੂਜੇ ਹਿੱਸਿਆਂ 'ਚ ਤਾਇਨਾਤ ਆਈ.ਟੀ.ਬੀ.ਪੀ. ਦੀ ਦੂਜੀ ਯੂਨਿਟਸ ਨੇ ਵੀ ਪੋਸਟਲ ਬੈਲਟ ਰਾਹੀਂ ਵੋਟ ਪਾਏ। ਦੱਸਣਯੋਗ ਹੈ ਕਿ ਇਸ ਸਾਲ ਚੋਣ ਕਮਿਸ਼ਨ ਨੇ ਵਧ ਤੋਂ ਵਧ ਸਰਵਿਸ ਵੋਟਰਜ਼ ਨੂੰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਚੋਣ ਕਮਿਸ਼ਨ ਨੇ ਸਰਵਿਸ ਵੋਟਰਜ਼ ਨੂੰ ਜੋੜਨ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਹੈ। ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕ ਮੀਡੀਆ, ਸੋਸ਼ਲ, ਪ੍ਰਿੰਟ ਮੀਡੀਆ ਰਾਹੀਂ ਵੀ ਪ੍ਰਚਾਰ ਕਰ ਕੇ ਵਧ ਤੋਂ ਵਧ ਯੋਗ ਸਰਵਿਸ ਵੋਟਰਾਂ ਨੂੰ ਆਪਣਾ ਨਾਂ ਇਸ 'ਚ ਸ਼ਾਮਲ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਕੁੱਲ 30 ਤੋਂ ਵਧ ਸਰਵਿਸ ਵੋਟਰ ਹਨ, ਜੋ ਬੈਲਟ ਪੇਪਰ ਰਾਹੀਂ ਵੋਟਿੰਗ ਕਰਦੇ ਹਨ।