ਲੋਕ ਸਭਾ ਚੋਣਾਂ 2024: ਲੋਕ ਸਭਾ ਸੀਟਾਂ ਦੀ ਗਿਣਤੀ ਕਿਵੇਂ ਤੈਅ ਹੁੰਦੀ ਹੈ?

Saturday, Mar 23, 2024 - 02:08 PM (IST)

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਹਾਲਾਂਕਿ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਮਗਰੋਂ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਲੋਕ ਸਭਾ ਸੀਟਾਂ ਦਾ ਗਠਨ ਸੂਬਿਆਂ ਦੀ ਆਬਾਦੀ ਦੇ ਹਿਸਾਬ ਨਾਲ ਹੁੰਦਾ ਹੈ। ਜਿਸ ਸੂਬੇ ਦੀ ਆਬਾਦੀ ਜਿੰਨੀ ਵੱਧ ਹੈ, ਉਸ ਨੂੰ ਓਨੀਆਂ ਹੀ ਵੱਧ ਸੀਟਾਂ ਮਿਲਦੀਆਂ ਹਨ। ਆਖਰੀ ਵਾਰ ਲੋਕ ਸਭਾ ਦੀਆਂ ਸੀਟਾਂ ਲਈ 1971 ਦੀ ਆਬਾਦੀ ਨੂੰ ਆਧਾਰ ਬਣਾ ਕੇ ਸੀਟਾਂ ਦੀ ਗਿਣਤੀ ਤੈਅ ਕੀਤੀ ਗਈ ਸੀ।

ਜਦੋਂ ਇਕ ਲੋਕ ਸਭਾ ਸੀਟ ਤੋਂ ਚੁਣੇ ਜਾਂਦੇ ਸਨ 2-2 ਸੰਸਦ ਮੈਂਬਰ

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ 2 ਲੋਕ ਸਭਾ ਚੋਣਾਂ ਤਕ ਦੇਸ਼ ਦੀਆਂ ਕਈ ਸੀਟਾਂ ’ਤੇ ਇਕ ਲੋਕ ਸਭਾ ਸੀਟ ਤੋਂ 2-2 ਸੰਸਦ ਮੈਂਬਰ ਚੁਣੇ ਜਾਣ ਦੀ ਵੀ ਵਿਵਸਥਾ ਸੀ ਭਾਵ ਇਕ ਸੀਟ ਤੋਂ 2-2 ਸੰਸਦ ਮੈਂਬਰ ਸੰਸਦ ’ਚ ਪਹੁੰਚਦੇ ਸਨ ਪਰ 1962 ’ਚ ਇਹ ਵਿਵਸਥਾ ਖਤਮ ਕਰ ਦਿੱਤੀ ਗਈ। 1951 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਵੇਲੇ ਦੇਸ਼ ’ਚ 86 ਵਿਚ 86 ਅਜਿਹੇ ਲੋਕ ਸਭਾ ਹਲਕੇ ਸਨ ਜਿੱਥੋਂ 2-2 ਸੰਸਦ ਮੈਂਬਰ ਚੁਣ ਕੇ ਸੰਸਦ ਵਿਚ ਪਹੁੰਚਦੇ ਸਨ, ਜਦੋਂਕਿ 1957 ਦੀਆਂ ਚੋਣਾਂ ਵਿਚ ਅਜਿਹੀਆਂ ਸੀਟਾਂ ਦੀ ਗਿਣਤੀ 91 ਸੀ।

ਪੰਜਾਬ ਤੋਂ ਚੁਣੇ ਜਾਂਦੇ ਸਨ 22 ਸੰਸਦ ਮੈਂਬਰ

1951 ਵਿਚ ਪੰਜਾਬ ਸਾਂਝਾ ਹੋਇਆ ਕਰਦਾ ਸੀ। ਉਸ ਵੇਲੇ ਹਰਿਆਣਾ ਤੋਂ ਇਲਾਵਾ ਹਿਮਾਚਲ ਦਾ ਕਾਂਗੜਾ ਜ਼ਿਲ੍ਹਾ ਵੀ ਪੰਜਾਬ ਦਾ ਹਿੱਸਾ ਸੀ ਅਤੇ 1951 ਦੀਆਂ ਚੋਣਾਂ ’ਚ ਸਾਂਝੇ ਪੰਜਾਬ ਵਿਚ ਲੋਕ ਸਭਾ ਦੇ 15 ਹਲਕੇ ਹੋਇਆ ਕਰਦੇ ਸਨ, ਜਿਨ੍ਹਾਂ ਵਿਚੋਂ 18 ਸੰਸਦ ਮੈਂਬਰ ਚੁਣ ਕੇ ਸੰਸਦ ਵਿਚ ਪਹੁੰਚਦੇ ਸਨ। 1951 ’ਚ ਸਾਂਝੇ ਪੰਜਾਬ ਦੇ ਕਰਨਾਲ, ਫਿਰੋਜ਼ਪੁਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਰਿਜ਼ਰਵ ਸਨ, ਜਦੋਂਕਿ 1957 ਦੀਆਂ ਚੋਣਾਂ ਵਿਚ ਸਾਂਝੇ ਪੰਜਾਬ ’ਚ ਲੋਕ ਸਭਾ ਦੇ ਕੁਲ 17 ਹਲਕੇ ਸਨ ਅਤੇ ਪੰਜਾਬ ’ਚੋਂ 22 ਸੰਸਦ ਮੈਂਬਰ ਚੁਣ ਕੇ ਸੰਸਦ ਵਿਚ ਪਹੁੰਚਦੇ ਸਨ। ਸਾਂਝੇ ਪੰਜਾਬ ਦੇ ਕਾਂਗੜਾ, ਅੰਬਾਲਾ, ਜਲੰਧਰ, ਲੁਧਿਆਣਾ ਤੇ ਬਠਿੰਡਾ ਹਲਕੇ ਅਜਿਹੇ ਲੋਕ ਸਭਾ ਹਲਕੇ ਸਨ ਜਿੱਥੋਂ 2-2 ਸੰਸਦ ਮੈਂਬਰ ਚੁਣ ਕੇ ਸੰਸਦ ਵਿਚ ਪਹੁੰਚਦੇ ਸਨ।

ਜਲੰਧਰ ਤੋਂ ਵੀ ਹੁੰਦੇ ਸਨ 2 ਸੰਸਦ ਮੈਂਬਰ

1951 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਲ ਡਬਲ ਸੀਟ ਤੋਂ ਕਾਂਗਰਸ ਦੇ ਵਰਿੰਦਰ ਕੁਮਾਰ ਅਤੇ ਸੁਭਦਰ ਜੋਸ਼ੀ ਸੰਸਦ ਮੈਂਬਰ ਚੁਣੇ ਗਏ ਸਨ, ਜਦੋਂਕਿ ਫਿਰੋਜ਼ਪੁਰ ਸੀਟ ਤੋਂ ਅਕਾਲੀ ਦਲ ਦੇ ਬਹਾਦੁਰ ਸਿੰਘ ਤੇ ਲਾਲ ਸਿੰਘ ਨੂੰ ਚੁਣਿਆ ਗਿਆ ਸੀ। ਇਸੇ ਤਰ੍ਹਾਂ ਹੁਸ਼ਿਆਰਪੁਰ ਡਬਲ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਰਾਮ ਦਾਸ ਤੇ ਦੀਵਾਨ ਚਾਂਦ ਸੰਸਦ ਮੈਂਬਰ ਬਣੇ ਸਨ। ਇਸੇ ਤਰ੍ਹਾਂ 1957 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗੜਾ ਤੋਂ ਕਾਂਗਰਸ ਦੇ ਦਲਜੀਤ ਸਿੰਘ ਤੇ ਹੇਮਰਾਜ, ਅੰਬਾਲਾ ਤੋਂ ਸੁਭਦਰ ਜੋਸ਼ੀ ਤੇ ਚੂਨੀ ਲਾਲ, ਜਲੰਧਰ ਤੋਂ ਸਾਧੂ ਰਾਮ ਤੇ ਸਵਰਣ ਸਿੰਘ, ਲੁਧਿਆਣਾ ਤੋਂ ਬਹਾਦੁਰ ਸਿੰਘ ਤੇ ਅਜੀਤ ਸਿੰਘ ਅਤੇ ਬਠਿੰਡਾ ਡਬਲ ਲੋਕ ਸਭਾ ਸੀਟ ਤੋਂ ਹੁਕਮ ਸਿੰਘ ਤੇ ਅਜੀਤ ਸਿੰਘ ਸੰਸਦ ਮੈਂਬਰ ਚੁਣੇ ਗਏ ਸਨ।


Tanu

Content Editor

Related News