ਅਮਿਤ ਸ਼ਾਹ ਬੋਲੇ— ਲੋਕ ਸਭਾ ਚੋਣਾਂ ਭਾਜਪਾ ਹੀ ਜਿੱਤੇਗੀ

01/06/2019 5:40:59 PM

ਸਿਲਵਾਸਾ (ਵਾਰਤਾ)— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਸਤਾਵਤ ਮਹਾਗਠਜੋੜ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2019 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਿਚ ਭਾਜਪਾ ਅਗਵਾਈ ਵਾਲੀ ਰਾਜਗ ਹੀ ਜਿੱਤੇਗੀ, ਕਿਉਂਕਿ ਦੇਸ਼ ਦੀ ਜਨਤਾ ਮਜ਼ਬੂਰ ਨਹੀਂ ਸਗੋਂ ਕਿ ਮਜ਼ਬੂਤ ਸਰਕਾਰ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਮੈਂ ਜਿੱਥੇ ਵੀ ਜਾਂਦਾ ਹਾਂ, ਮੋਦੀ-ਮੋਦੀ ਦੇ ਨਾਅਰੇ ਸੁਣਦਾ ਹਾਂ। ਸਾਡੀ ਜਿੱਤ ਯਕੀਨੀ ਹੈ। ਸਾਡੇ ਨੇਤਾ ਮੋਦੀ ਜੀ ਹਨ ਪਰ ਉਹ ਲੋਕ ਮਹਾਗਠਜੋੜ ਦੀ ਗੱਲ ਕਰਦੇ ਹਨ, ਜਿਸ ਦਾ ਨਾ ਕੋਈ ਨੇਤਾ ਹੈ, ਨਾ ਨੀਅਤ ਦਾ ਪਤਾ ਹੈ ਅਤੇ ਨਾ ਹੀ ਸਿਧਾਂਤਕ ਸਹਿਮਤੀ ਹੈ। ਉਹ ਸਿਰਫ ਮੋਦੀ ਹਟਾਓ ਦੀ ਗੱਲ ਕਰਦੇ ਹਨ। 

੍ਰਸ਼ਾਹ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੂੰ ਭਾਜਪਾ ਤੋਂ ਵਿਕਾਸ ਬਾਰੇ ਹਿਸਾਬ ਮੰਗਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ 'ਤੇ ਅਤੇ ਸੋਨੀਆ ਗਾਂਧੀ 'ਤੇ ਨੈਸ਼ਨਲ ਹੈਰਾਲਡ ਦੀ ਹਜ਼ਾਰਾਂ ਕਰੋੜ ਦੀ ਜਾਇਦਾਦ ਆਪਣੇ ਨਾਂ ਕਰਨ ਦਾ ਦੋਸ਼ ਹੈ। ਅਜਿਹੇ ਲੋਕਾਂ ਨੂੰ ਮੋਦੀ ਜੀ ਵਰਗੇ ਈਮਾਨਦਾਰ ਵਿਅਕਤੀ ਤੋਂ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ ਹੈ। ਰਾਹੁਲ ਜੀ ਪਿਛਲੇ 3 ਸਾਲ ਤੋਂ ਰਾਫੇਲ ਦੇ ਮਾਮਲੇ 'ਚ ਝੂਠ ਤੇ ਝੂਠ ਬੋਲ ਕੇ ਰੌਲਾ ਪਾ ਰਹੇ ਹਨ। ਅਸੀਂ ਉਨ੍ਹਾਂ ਨੂੰ ਤੱਥਾਂ ਨਾਲ ਸੁਪਰੀਮ ਕੋਰਟ ਜਾਣ ਦੀ ਸਲਾਹ ਦਿੱਤੀ ਸੀ ਪਰ ਉਹ ਨਹੀਂ ਗਏ। ਸਰਕਾਰ ਨੇ ਬਿਨਾਂ ਕੁਝ ਲੁਕਾਏ ਸਾਰੇ ਤੱਥ ਅਦਾਲਤ ਨੂੰ ਦੱਸੇ ਅਤੇ ਉਸ ਨੇ ਕਿਹਾ ਕਿ ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਰਾਹੁਲ ਜੀ ਸੰਸਦ ਵਿਚ ਚਰਚਾ ਲਈ ਰੌਲਾ ਪਾ ਰਹੇ ਸਨ ਪਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਢਾਈ ਘੰਟੇ ਦੇ ਭਾਸ਼ਣ ਵਿਚ ਉਨ੍ਹਾਂ ਨੂੰ ਹਰਾ ਦਿੱਤਾ। ਰਾਫੇਲ ਵਿਚ ਇਕ ਧੇਲੇ ਦਾ ਵੀ ਘਪਲਾ ਨਹੀਂ ਹੋਇਆ ਹੈ।


Tanu

Content Editor

Related News