ਭਾਜਪਾ ਦੀ ਚੜ੍ਹਤ ਨਾਲ ਇੰਟਰਨੈੱਟ ''ਤੇ ਛਾਏ ਫਨੀ ਮੀਮਸ

Thursday, May 23, 2019 - 12:32 PM (IST)

ਭਾਜਪਾ ਦੀ ਚੜ੍ਹਤ ਨਾਲ ਇੰਟਰਨੈੱਟ ''ਤੇ ਛਾਏ ਫਨੀ ਮੀਮਸ

ਨਵੀਂ ਦਿੱਲੀ (ਬਿਊਰੋ) — ਐਗਜ਼ਿਟ ਪੋਲ ਤੋਂ ਬਾਅਦ ਰੁਝਾਨ ਵੀ ਐੱਨ. ਡੀ. ਏ. ਦੇ ਪੱਖ 'ਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਵੱਡੀਆਂ-ਵੱਡੀਆਂ ਸੀਟਾਂ 'ਤੇ ਭਾਜਪਾ ਕਾਂਗਰਸ 'ਤੇ ਭਾਰੀ ਪੈ ਰਹੀ ਹੈ। ਅਜਿਹੇ 'ਚ ਭਲਾ ਸੋਸ਼ਲ ਮੀਡੀਆ ਕਿਵੇਂ ਚੁੱਪ ਬੈਠ ਸਕਦਾ ਹੈ।

 

ਭਾਜਪਾ ਨੂੰ ਅੱਗੇ ਵਧਦਾ ਦੇਖ ਟਵਿਟਰ 'ਤੇ ਮੀਮਸ ਦੀ ਭਰਮਾਰ ਹੋਣ ਲੱਗੀ ਹੈ।

 

ਕਈ ਮੀਮਸ ਤਾਂ ਇੰਨੇ ਮਜ਼ੇਦਾਰ ਹਨ ਕਿ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।

 

ਹਾਲਾਂਕਿ, ਭਾਜਪਾ ਨੇ ਜਿੱਤ ਦੇ ਜਸ਼ਨ ਲਈ 7 ਕਿਲੋ ਦਾ ਲੱਡੂ ਕੇਕ ਬੰਗਾਲੀ ਪੇਸਟਰੀ ਦੀ ਦੁਕਾਨ 'ਤੇ ਆਰਡਰ ਕੀਤਾ। ਜਿੱਤ ਤੋਂ ਬਾਅਦ ਸ਼ਾਮ ਨੂੰ ਕੇਂਦਰੀ ਦਫਤਰ 'ਚ ਇਹ ਕੇਕ ਕੱਟਿਆ ਜਾਵੇਗਾ।

 


ਦੱਸ ਦਈਏ ਕਿ ਲੋਕ ਸਭਾ ਦੀਆਂ 543 'ਚੋਂ 542 ਸੀਟਾਂ 'ਤੇ ਚੋਣ ਲਈ ਸੱਤ ਗੇੜ 'ਚ ਵੋਟਾਂ ਹੋਈਆਂ।

 

ਉਥੇ ਹੀ ਅੱਜ 8,000 ਤੋਂ ਜ਼ਿਆਦਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਅਤੇ ਨਾਲ ਹੀ ਇਹ ਵੀ ਪਤਾ ਲੱਗੇਗਾ ਕਿ ਇਸ ਵਾਰ ਸੱਤਾ ਦੀ ਚਾਬੀ ਕਿਸ ਦੇ ਹੱਥਾਂ 'ਚ ਜਾਵੇਗੀ। 
 

 

 


author

sunita

Content Editor

Related News