ਪਾਣੀ ਦੀ ਸਮੱਸਿਆ ਹੱਲ ਕਰਨ ਲਈ ਪਤੀ-ਪਤਨੀ ਨੇ ਘਰ ਦੇ ਬਾਹਰ ਪੁੱਟਿਆ ਖੂਹ

Tuesday, Apr 21, 2020 - 04:03 PM (IST)

ਪਾਣੀ ਦੀ ਸਮੱਸਿਆ ਹੱਲ ਕਰਨ ਲਈ ਪਤੀ-ਪਤਨੀ ਨੇ ਘਰ ਦੇ ਬਾਹਰ ਪੁੱਟਿਆ ਖੂਹ

ਮੁੰਬਈ- ਲਾਕਡਾਊਨ ਦੌਰਾਨ ਮਹਾਰਾਸ਼ਟਰ ਦੇ ਇਕ ਜੋੜੇ ਨੇ ਆਪਣੇ ਘਰ ਦੇ ਬਾਹਰ ਖੂਹ ਪੁੱਟਿਆ ਹੈ। ਗਜਾਨਨ ਪਕਮੋਡ ਅਤੇ ਉਨਾਂ ਦੀ ਪਤਨੀ ਪੁਸ਼ਪਾ ਨੇ 21 ਦਿਨਾਂ ਦੇ ਲਾਕਡਾਊਨ 'ਚ 25 ਫੁੱਟ ਡੂੰਘਾ ਖੂਹ ਪੁੱਟਿਆ ਹੈ। ਵਾਸ਼ਿਮ ਜ਼ਿਲੇ ਦੇ ਕਖਰੇਦਾ ਪਿੰਡ ਦੇ ਵਾਸੀ ਗਜਾਨਨ ਨੇ ਕਿਹਾ ਕਿ ਖੋਦਾਈ ਸ਼ੁਰੂ ਕਰਨ ਦੇ 21ਵੇਂ ਦਿਨ ਸਾਨੂੰ ਜ਼ਮਾਨ ਹੇਠੋਂ ਪਾਣੀ ਮਿਲਿਆ ਅਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਰਾਜਮਿਸਤਰੀ ਨੂੰ ਖੋਦਾਈ ਦਾ ਅਨੁਭਵ ਸੀ ਅਤੇ ਉਨਾਂ ਦੀ ਪਤਨੀ ਨੇ ਮਦਦ ਕੀਤੀ। ਉੱਥੇ ਹੀ ਦੋਵੇਂ ਬੱਚੇ ਲਗਾਤਾਰ ਉਨਾਂ ਦਾ ਉਤਸ਼ਾਹ ਵਧਾਉਂਦੇ ਰਹੇ। ਉਨਾਂ ਨੇ ਕਿਹਾ ਕਿ ਲਾਕਡਾਊਨ ਦੌਰਾਨ ਜਦੋਂ ਜ਼ਿਲਾ ਪ੍ਰਸ਼ਾਸਨ ਨੇ ਸਾਨੂੰ ਘਰ ਰਹਿਣ ਲਈ ਕਿਹਾ ਤਾਂ ਅਸੀਂ ਕੁਝ ਕਰਨ ਦਾ ਫੈਸਲਾ ਲਿਆ। ਮੈਂ ਆਪਣੀ ਪਤਨੀ ਨੂੰ ਘਰ ਦੇ ਸਾਹਮਣੇ ਪੂਜਾ ਕਰਨ ਲਈ ਕਿਹਾ ਅਤੇ ਫਿਰ ਕੰਮ ਕਰਨਾ ਸ਼ੁਰੂ ਕੀਤਾ।

PunjabKesariਕਿਸੇ ਤਰਾਂ ਦੇ ਤਕਨੀਕੀ ਯੰਤਰ ਦੀ ਨਹੀਂ ਕੀਤੀ ਵਰਤੋਂ
ਉਨਾਂ ਨੇ ਖੋਦਾਈ ਦੇ ਕੰਮ 'ਚ ਕਿਸੇ ਵੀ ਤਰਾਂ ਦੇ ਤਕਨੀਕੀ ਯੰਤਰ ਦੀ ਵਰਤੋਂ ਨਹੀਂ ਕੀਤੀ ਅਤੇ ਹੱਥ ਦੇ ਯੰਤਰਾਂ ਦੀ ਹੀ ਵਰਤੋਂ ਕੀਤੀ। ਗਜਾਨਨ ਨੇ ਕਿਹਾ ਕਿ ਸਾਡੇ ਗੁਆਂਢੀਆਂ ਨੇ ਸਾਡੀ ਆਲੋਚਨਾ ਕੀਤੀ ਪਰ ਅਸੀਂ ਆਪਣਾ ਕੰਮ ਜਾਰੀ ਰੱਖਿਆ ਅਤੇ ਆਖਰ 21ਵੇਂ ਦਿਨ ਸਾਨੂੰ 25 ਫੁੱਟ 'ਤੇ ਪਾਣੀ ਮਿਲ ਹੀ ਗਿਆ। ਉਨਾਂ ਨੇ ਦੱਸਿਆ ਕਿ ਸਥਾਨਕ ਜਲ ਸੇਵਾ ਬੰਦ ਜ਼ਿਆਦਾਤਰ ਬੰਦ ਰਹਿੰਦੀ ਹੈ, ਇਸ ਲਈ ਅਸੀਂ ਖੂਹ ਪੁੱਟਣ ਦਾ ਮਨ ਬਣਾਇਆ, ਕਿਉਂਕਿ ਬੈਠ ਕੇ ਟੂਟੀ ਦੇਖਣ ਨਾਲੋਂ ਚੰਗਾ ਬਦਲ ਖੂਹ ਖੋਦਣਾ ਸੀ। ਉਨਾਂ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਅਸੀਂ ਕਰ ਦਿਖਾਇਆ, ਕਿਉਂਕਿ ਹੁਣ ਸਾਡੀ ਪਾਣੀ ਦੀ ਸਮੱਸਿਆ ਹਮੇਸ਼ਾ ਲਈ ਹੱਲ ਹੋ ਗਈ ਹੈ।

PunjabKesari


author

DIsha

Content Editor

Related News