ਕੋਰੋਨਾ ਨੈਗੇਟਿਵ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦੇਵੇ ਸਰਕਾਰ, ਸੁਪਰੀਮ ਕੋਰਟ ''ਚ ਪਟੀਸ਼ਨ

04/18/2020 3:28:19 PM

ਨਵੀਂ ਦਿੱਲੀ- ਲਾਕਡਾਊਨ ਕਾਰਨ ਪਰੇਸ਼ਾਨੀ ਝੱਲ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ ਅੱਜ ਯਾਨੀ ਸ਼ਨੀਵਾਰ ਨੂੰ ਸੁਪਰੀਮ ਕੋਰਟ 'ਚ ਚੁਕਿਆ ਗਿਆ ਹੈ। ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਉਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੇਘਰ ਜਾਣ ਦਿੱਤਾ ਜਾਵੇ, ਜਿਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਪਟੀਸ਼ਨ ਉਨਾਂ ਪ੍ਰਵਾਸੀ ਮਜ਼ਦੂਰਾਂ ਲਈ ਦਾਇਰ ਕੀਤੀ ਗਈ ਹੈ, ਜੋ ਲਾਕਡਾਊਨ ਹੋਣ ਕਾਰਨ ਉਨਾਂ ਸੂਬਿਆਂ 'ਚ ਫਸ ਗਏ ਹਨ, ਜਿੱਥੇ ਉਹ ਕੰਮ ਕਰਦੇ ਸਨ। ਇਹ ਲੋਕ ਕੰਮ ਧੰਦਾ ਬੰਦ ਹੋਣ ਕਾਰਨ ਆਪਣੇ ਘਰ ਜਾਣਾ ਚਾਹੁੰਦੇ ਹਨ। ਦੇਸ਼ ਭਰ 'ਚ ਅਜਿਹੇ ਲੱਖਾਂ ਮਜ਼ਦੂਰ ਇੱਧਰ-ਉੱਧਰ ਫਸੇ ਹੋਏ ਹਨ।

ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਅਰਜ਼ੀ ਦਿੱਤੀ ਗਈ ਹੈ ਕਿ ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦਿੱਤਾ ਜਾਵੇ। ਇੰਨਾ ਹੀ ਨਹੀਂ ਪੀ.ਆਈ.ਐੱਲ. 'ਚ ਲਿਖਿਆ ਹੈ ਕਿ ਰਾਜ ਸਰਕਾਰਾਂ ਨੂੰ ਇਨਾਂ ਲੋਕਾਂ ਨੂੰ ਘਰ, ਪਿੰਡ ਤੱਕ ਜਾਣ ਦੀ ਪੂਰੀ ਵਿਵਸਥਾ ਕਰਨੀ ਚਾਹੀਦੀ ਹੈ। 21 ਦਿਨਾਂ ਦੇ ਲਾਕਡਾਊਨ ਯਾਨੀ ਲਾਕਡਾਊਨ ਦੇ ਪਹਿਲੇ ਪੜਾਅ ਦੌਰਾਨ ਲੋਕਾਂ ਨੂੰ ਹੋਈ ਪਰੇਸ਼ਾਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ 'ਚ ਲੋਕ ਟਰੱਕ, ਬੱਸਾਂ 'ਚ ਭਰ-ਭਰ ਘਰ ਜਾਣ ਦੀਆਂ ਕੋਸ਼ਿਸ਼ਾਂ 'ਚ ਸਨ। ਕਈ ਅਜਿਹੇ ਲੋਕ ਸਨ, ਜਿਨਾਂ ਨੂੰ ਕੁਝ ਸਵਾਰੀ ਨਹੀਂ ਮਿਲੀ ਤਾਂ ਉਹ ਪੈਦਲ ਹੀ ਨਿਕਲ ਪਏ। ਲੋਕ 500-500 ਕਿਲੋਮੀਟਰ ਤੱਕ ਦੀ ਪੈਦਲ ਯਾਤਰਾ 'ਤੇ ਨਿਕਲ ਪਏ ਸਨ। ਸਾਰਿਆਂ ਦਾ ਕਹਿਣਾ ਸੀ ਕਿ ਦੂਜੇ ਸੂਬੇ 'ਚ ਤਾਂ ਕੋਰੋਨਾ ਨਹੀਂ ਤਾਂ ਭੁੱਖ ਨਾਲ ਜ਼ਰੂਰ ਮਰ ਜਾਵਾਂਗੇ।


DIsha

Content Editor

Related News