ਬਿਹਾਰ ਦੇ ਸਾਰੇ 38 ਜ਼ਿਲਿਆਂ 'ਚ ਕੋਰੋਨਾਵਾਇਰਸ ਨੂੰ ਲੈ ਕੇ ਲਾਕਡਾਊਨ ਦਾ ਐਲਾਨ
Sunday, Mar 22, 2020 - 07:29 PM (IST)
ਪਟਨਾ — ਐਤਵਾਰ ਨੂੰ ਕੋਰੋਨਾਵਾਇਰਸ ਨਾਲ ਹੋਈ ਪਹਿਲੀ ਮੌਤ ਤੋਂ ਬਾਅਦ ਬਿਹਾਰ ਸਰਕਾਰ ਨੇ ਸ਼ਹਿਰੀ ਇਲਾਕਿਆਂ ਨੂੰ 31 ਮਾਰਚ ਤਕ ਲਾਕਡਾਊਨ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸਿਹਤ ਅਧਿਕਾਰੀ ਨਾਲ ਕਰੀਬ 3 ਘੰਟੇ ਤਕ ਬੈਠਕ ਕੀਤੀ ਅਤੇ ਇਸ ਤੋਂ ਬਾਅਦ ਜ਼ਿਲਾ ਮੁੱਖ ਦਫਤਰ, ਸਬ ਡਿਵੀਜ਼ਨ ਮੁੱਖ ਦਫਤਰ ਅਤੇ ਬਲਾਕ ਮੁੱਖ ਦਫਤਰ ਨੂੰ ਲਾਕਡਾਊਨ ਕਰਨ ਦਾ ਐਲਾਨ ਕੀਤਾ ਗਿਆ। ਦਿਹਾਤੀ ਇਲਾਕਿਆਂ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ। ਸਾਰੇ ਪ੍ਰਾਇਵੇਟ ਅਦਾਰਿਆਂ, ਨਿਜੀ ਦਫਤਰਾਂ ਤੇ ਜਨਤਕ ਆਵਾਜਾਈ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਹਾਲਾਤਾਂ ਨੂੰ ਦੇਖਦੇ ਹੋਏ 31 ਮਾਰਚ ਨੂੰ ਮੁੜ ਫੈਸਲਾ ਲਿਆ ਜਾਵੇਗਾ।
ਕੀ ਹੈ ਲਾਕਡਾਊਨ?
ਲਾਕਡਾਊਨ ਇਕ ਐਮਰਜੰਸੀ ਵਿਵਸਥਾ ਹੈ ਜੋ ਕਿਸੇ ਆਫਤ ਦੇ ਸਮੇਂ ਸਰਕਾਰ ਵੱਲੋਂ ਲਾਗੂ ਕੀਤਾ ਜਾਂਦਾ ਹੈ। ਲਾਕਡਾਊਨ 'ਚ ਉਸ ਖੇਤਰ ਦੇ ਲੋਕਾਂ ਨੂੰ ਘਰ ਤੋਂ ਨਿਕਲਣ ਦੀ ਮਨਜ਼ੂਰੀ ਨਹੀਂ ਹੁੰਦੀ ਹੈ। ਲੋਕਾਂ ਨੂੰ ਸਿਰਫ ਦਵਾ, ਰਾਸ਼ਨ ਵਰਗੀਆਂ ਜ਼ਰੂਰੀ ਚੀਜ਼ਾਂ ਜਾਂ ਬੈਂਕ ਤੋਂ ਪੈਸਾ ਕੱਢਵਾਉਣ ਦੀ ਇਜਾਜ਼ਤ ਦਿੱਤੀ ਜਾਂਦਾ ਹੈ।