ਤਾਲਾਬੰਦੀ 'ਚ ਅਨੋਖਾ ਵਿਆਹ : 11 ਲੋਕਾਂ ਲਈ ਬਣੇ 21 ਰਸਗੁੱਲੇ, 101 ਪੂੜੀਆਂ ਤੇ 11 ਕਟੋਰੀ ਸਬਜ਼ੀ
Saturday, May 30, 2020 - 10:16 AM (IST)
ਏਟਾ- ਦੇਸ਼ ਭਰ 'ਚ ਕੋਰੋਨਾ (ਕੋਵਿਡ-19) ਦਾ ਕਹਿਰ ਜਾਰੀ ਹੈ। ਕੁਝ ਲੋਕ ਮਨਮਾਣੀ ਕਰਦੇ ਹੋਏ ਜਿੱਥੇ ਤਾਲਾਬੰਦੀ ਦੀਆਂ ਧੱਜੀਆਂ ਉਡਾ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਦੇ ਪਾਲਣ ਨੂੰ ਲੈ ਕੇ ਮਿਸਾਲ ਕਾਇਮ ਕਰ ਰਹੇ ਹਨ। ਤਾਲਾਬੰਦੀ ਦੌਰਾਨ ਏਟਾ ਜ਼ਿਲ੍ਹੇ ਦੇ ਥਾਣਾ ਕੋਤਵਾਲੀ ਖੇਤਰ ਦੇ ਅਧੀਨ ਮੁਹੱਲਾ ਰੇਸ਼ੂ 'ਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇੱਥੇ ਤਾਲਾਬੰਦੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਦਾ ਆਯੋਜਨ ਕੀਤਾ ਗਿਆ। ਦੋਵੇਂ ਪੱਖ ਤੋਂ 11 ਲੋਕ ਮੌਜੂਦ ਸਨ। ਵਿਆਹ 'ਚ ਭੋਜਨ ਦੀ ਵਿਵਸਥਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
29 ਮਈ ਨੂੰ ਤੈਅ ਹੋਇਆ ਸੀ ਵਿਆਹ
ਅਲੀਗੜ੍ਹ ਜ਼ਿਲ੍ਹੇ ਦੇ ਥਾਣਾ ਗਾਂਧੀ ਪਾਰਕ ਦੇ ਮੁਹੱਲਾ ਅਵਤਾਰ ਨਗਰ 'ਚ ਰਹਿਣ ਵਾਲੇ ਰਵੀ ਯਾਦਵ ਬੇਟੇ ਰਾਮਵੀਰ ਯਾਦਵ ਦਾ ਵਿਆਹ 29 ਮਈ ਨੂੰ ਤੈਅ ਹੋਇਆ ਸੀ। ਮੁੰਡੇ ਦੇ ਪਿਤਾ ਨੇ ਸਿਰਫ਼ 5 ਲੋਕਾਂ ਦਾ ਪਾਸ ਬਣਵਾ ਕੇ ਥਾਣਾ ਕੋਤਵਾਲੀ ਨਗਰ ਵਾਸੀ ਸੰਤੋਸ਼ ਯਾਦਵ ਦੀ ਬੇਟੀ ਨੀਤੂ ਯਾਦਵ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕਰਵਾਈਆਂ। ਵਿਆਹ ਸੰਪੰਨ ਹੋਇਆ ਅਤੇ ਵਿਦਾ ਕਰਵਾ ਕੇ ਆਪਣਾ ਪਿੰਡ ਅਵਤਾਰ ਨਗਰ ਵਾਪਸ ਆ ਗਏ। ਵਿਆਹ 'ਚ 6 ਘਰ ਦੇ ਮੈਂਬਰ ਅਤੇ 5 ਬਾਰਾਤੀ ਸ਼ਾਮਲ ਹੋਏ।
ਅਸਹਾਏ ਲੋਕਾਂ ਦੀ ਵੀ ਕੀਤੀ ਮਦਦ
ਦਿਲਚਸਪ ਇਹ ਰਿਹਾ ਕਿ ਲਾੜੀ ਪੱਖ ਵਲੋਂ ਭੋਜਨ ਦੀ ਜੋ ਵਿਵਸਥਾ ਕੀਤੀ ਗਈ ਸੀ, ਉਸ 'ਚ ਵੀਖਾਣਾ ਖਰਾਬ ਨਾ ਹੋਵੇ, ਇਸ ਦਾ ਪੂਰਾ ਧਿਆਨ ਰੱਖਿਆ ਗਿਆ। ਸਾਰੇ 11 ਲੋਕਾਂ ਦੇ ਭੋਜਨ ਲਈ 21 ਰਸਗੁੱਲੇ ਅਤੇ 101 ਪੂੜੀਆਂ ਅਤੇ 11 ਕਟੋਰੀ ਸਬਜ਼ੀ ਦੀ ਵਿਵਸਥਾ ਕੀਤੀ ਗਈ ਸੀ। ਇਹੀ ਨਹੀਂ ਦੋਹਾਂ ਪੱਖ ਦੇ ਲੋਕਾਂ ਨੇ ਵਿਆਹ 'ਚ ਖਰਚ ਹੋਣ ਵਾਲੇ ਪੈਸਿਆਂ 'ਚੋਂ 50 ਹਜ਼ਾਰ ਰੁਪਏ ਅਸਹਾਏ ਲੋਕਾਂ ਨੂੰ ਸੈਨੇਟਾਈਜ਼ਰ, ਮਾਸਕ, ਰਾਸ਼ ਵੰਡ ਕੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ।
ਤਾਲਾਬੰਦੀ ਦਾ ਪਾਲਣ ਕਰਦੇ ਹੋਏ ਕੀਤਾ ਵਿਆਹ
ਇਸ ਸੰਬੰਧ 'ਚ ਨਵਵਿਆਹੇ ਜੋੜੇ ਨੇ ਕਿਹਾ ਕਿ ਅਸੀਂ ਤਾਲਾਬੰਦੀ ਦਾ ਪਾਲਣ ਕਰਦੇ ਹੋਏ ਵਿਆਹ ਕੀਤਾ ਹੈ। ਇਹ ਵੀ ਜੀਵਨ 'ਚ ਇਕ ਯਾਦਗਾਰ ਪਛਾਣ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਣਾ ਹੈ ਤਾਂ ਤਾਲਾਬੰਦੀ ਦੇ ਨਿਯਮਾਂ ਦਾ ਪਾਲਣ ਜ਼ਰੂਰ ਕਰੇ। ਦੇਸ਼ ਨੂੰ ਇਸ ਮਹਾਮਾਰੀ ਤੋਂ ਬਚਾਓ, ਘਰ 'ਚ ਰਹੋ, ਸੁਰੱਖਿਅਤ ਰਹੋ।