US ਤੋਂ ਮਾਪਿਆਂ ਦੀ ਭਾਵਨਾਤਮਕ ਬੇਨਤੀ, ਪੁਲਸ ਨੇ ਘਰ ਜਾ ਕੇ ਬੱਚੀ ਨੂੰ ਕਿਹਾ- 'ਹੈੱਪੀ ਬਰਥਡੇਅ'

4/29/2020 5:31:32 PM

ਹੈਦਰਾਬਾਦ— ਬੱਚੀ ਮਾਯਰਾ ਲਈ ਉਸ ਦਾ ਪਹਿਲਾ ਜਨਮ ਦਿਨ ਖਾਸ ਬਣ ਗਿਆ, ਜਦੋਂ ਹੈਦਰਾਬਾਦ ਪੁਲਸ ਬੱਚੀ ਦਾ ਜਨਮ ਦਿਨ ਮਨਾਉਣ ਲਈ ਘਰ ਜਾ ਪੁੱਜੀ। ਇਹ ਸਭ ਹੋਇਆ ਬੱਚੀ ਦੇ ਮਾਤਾ-ਪਿਤਾ ਦੀ ਗੈਰ-ਹਾਜ਼ਰੀ 'ਚ। ਦਰਅਸਲ ਮਾਯਰਾ ਦੇ ਮਾਤਾ-ਪਿਤਾ ਇਸ ਸਮੇਂ ਅਮਰੀਕਾ ਵਿਚ ਹਨ। ਹੈਦਰਾਬਾਦ 'ਚ ਲਾਗੂ ਲਾਕਡਾਊਨ ਕਰ ਕੇ ਮਾਯਰਾ ਆਪਣੇ ਦਾਦਾ-ਦਾਦੀ ਕੋਲ ਰਹਿ ਰਹੀ ਹੈ। ਲਾਕਡਾਊਨ ਕਰ ਕੇ ਮਾਯਰਾ ਅਮਰੀਕਾ ਦੇ ਬੋਸਟਨ ਰਹਿੰਦੇ ਮਾਤਾ-ਪਿਤਾ ਕੋਲ ਨਹੀਂ ਜਾ ਸਕੀ। ਜਿਸ ਕਾਰਨ ਮਾਯਰਾ ਦੇ ਮਾਤਾ-ਪਿਤਾ ਸੰਦੀਪ ਅਤੇ ਹਰਿਨੀ ਨੇ ਹੈਦਰਾਬਾਦ ਪੁਲਸ ਨੂੰ ਆਪਣੀ ਬੱਚੀ ਦਾ ਪਹਿਲਾ ਜਨਮ ਦਿਨ ਖਾਸ ਬਣਾਉਣ ਦੀ ਬੇਨਤੀ ਕੀਤੀ ਸੀ। ਪੁਲਸ ਨੇ ਉਨ੍ਹਾਂ ਦੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ।

PunjabKesari

ਹੈਦਰਾਬਾਦ ਦੇ ਪੁਲਸ ਕਮਿਸ਼ਨਰ ਅੰਜਨੀ ਕੁਮਾਰ ਸਮੇਤ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਬਰਕਤਪੁਰਾ ਇਲਾਕੇ 'ਚ ਸਥਿਤ ਸੰਦੀਪ ਦੇ ਘਰ ਗਏ ਅਤੇ ਉਨ੍ਹਾਂ ਦੀ ਬੱਚੀ ਜੋ ਅੱਜ ਇਕ ਸਾਲ ਦੀ ਹੋ ਗਈ ਹੈ, ਉਸ ਨੂੰ ਖਾਸ ਅੰਦਾਜ 'ਚ ਬਰਥਡੇਅ ਵਿਸ਼ ਕੀਤੀ ਅਤੇ ਬੱਚੀ ਨੂੰ ਇਕ ਟੇਡੀ ਬੀਅਰ ਜਿਸ ਦੇ ਚਿਹਰੇ 'ਤੇ ਮਾਸਕ ਲੱਗਾ ਹੋਇਆ ਸੀ, ਉਸ ਨੂੰ ਤੋਹਫੇ ਵਜੋਂ ਭੇਟ ਕੀਤਾ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਇਹ ਸਿਹਤ ਅਤੇ ਸਵੱਛਤਾ ਦੇ ਮਹੱਤਵਪੂਰਨ ਸੰਦੇਸ਼ ਲਈ ਹੈ। ਕਮਿਸ਼ਨਰ ਅੰਜਨੀ ਕੁਮਾਰ ਨੇ ਕਿਹਾ ਕਿ ਬੱਚੀ ਦੇ ਮਾਤਾ-ਪਿਤਾ ਨੇ ਅੱਜ ਉਨ੍ਹਾਂ ਨੂੰ ਫੋਨ ਜ਼ਰੀਏ ਮਾਯਰਾ ਦੇ ਜਨਮ ਦਿਨ ਬਾਰੇ ਜਾਣਕਾਰੀ ਦਿੱਤੀ ਸੀ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਮਾਰ ਨੇ ਕਿਹਾ ਕਿ ਮਾਤਾ-ਪਿਤਾ ਦੀ ਭਾਵਨਾਤਮਕ ਅਪੀਲ ਕੀਤੀ ਕਿ ਲਾਕਡਾਊਨ ਹੋਣ ਕਰ ਕੇ ਅਸੀਂ ਇਕੱਠੇ ਨਹੀਂ ਹੋ ਸਕੇ। ਇਸ ਲਈ ਮੈਂ ਸੋਚਿਆ ਕਿ ਹੈਦਰਾਬਾਦ ਸਿਟੀ ਪੁਲਸ ਬੱਚੀ ਦਾ ਜਨਮ ਦਿਨ ਮਨਾਏਗੀ। ਉਨ੍ਹਾਂ ਕਿਹਾ ਕਿ ਅਸੀਂ ਬੱਚੀ ਨੂੰ ਟੇਡੀ ਬੀਅਰ ਗਿਫਟ ਕੀਤਾ। ਬੱਚੀ ਦਾ ਪਹਿਲਾ ਜਨਮ ਸੀ, ਇਸ ਲਈ ਬੱਚੀ ਵੀ ਇਸ ਨੂੰ ਯਾਦ ਰੱਖੇਗੀ। ਅਸੀਂ ਬੱਚੀ ਲਈ 'ਹੈੱਪੀ ਬਰਥਡੇਅ' ਗਾਣਾ ਵੀ ਵਜਾਇਆ। ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਬੱਚੀ ਦੇ ਮਾਤਾ-ਪਿਤਾ ਪਿਛਲੇ ਮਹੀਨੇ ਹੈਦਰਾਬਾਦ ਆਏ ਸਨ ਅਤੇ ਬਾਅਦ 'ਚ ਵਾਪਸ ਅਮਰੀਕਾ ਚਲੇ ਗਏ। ਉਸ ਦੇ ਦਾਦਾ-ਦਾਦੀ ਮਾਯਰਾ ਨੂੰ ਵਾਪਸ ਬੋਸਟਨ ਛੱਡਣ ਲਈ 20 ਮਾਰਚ ਨੂੰ ਰਵਾਨਾ ਹੋਣ ਵਾਲੇ ਸਨ। ਅਮਰੀਕਾ 'ਚ ਉਡਾਣ ਭਰਨ ਤੋਂ ਪਲਾਂ ਬੱਚੀ ਦੇ ਦਾਦਾ ਹਸਪਤਾਲ 'ਚ ਸਿਹਤ ਜਾਂਚ ਲਈ ਗਏ, ਜਿੱਥੇ ਡਾਕਟਰਾਂ ਨੇ ਓਪਨ ਹਾਰਟ ਸਰਜਰੀ ਦੀ ਸਲਾਹ ਦਿੱਤੀ ਅਤੇ ਇਸ ਦਰਮਿਆਨ ਲਾਕਡਾਊਨ ਦਾ ਐਲਾਨ ਹੋ ਗਿਆ, ਜਿਸ ਤੋਂ ਬਾਅਦ ਉਹ ਅਮਰੀਕਾ ਨਹੀਂ ਜਾ ਸਕੇ।


Tanu

Content Editor Tanu