ਦੇਸ਼ ਲਈ ਫਾਇਦੇਮੰਦ ਰਿਹਾ ਲਾਕਡਾਊਨ, ਬਚਾਈ ਇੰਨੇ ਹਜ਼ਾਰ ਲੋਕਾਂ ਦੀ ਜ਼ਿੰਦਗੀ

5/22/2020 7:08:16 PM

ਨਵੀਂ ਦਿੱਲੀ - ਦੇਸ਼ 'ਚ ਜਾਰੀ ਲਾਕਡਾਊਨ 4.0 ਵਿਚਾਲੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜੇਕਰ ਸਮਾਂ ਰਹਿੰਦੇ ਲਾਕਡਾਊਨ ਲਾਗੂ ਨਹੀਂ ਕੀਤਾ ਹੁੰਦਾ ਤਾਂ ਹਾਲਤ ਬਹੁਤ ਹੀ ਭਿਆਨਕ ਹੁੰਦੇ। ਕੇਂਦਰੀ ਸਿਹਤ ਮੰਤਰਾਲਾ ਦੀ ਪ੍ਰੈਸ ਕਾਨਫਰੰਸ 'ਚ ਨੀਤੀ ਕਮਿਸ਼ਨ ਦੇ ਮੈਂਬਰ ਅਤੇ ਸਸ਼ਕਤ ਸਮੂਹ-1 ਦੇ ਚੇਅਰਮੈਨ ਵੀ.ਕੇ. ਪਾਲ ਨੇ ਕਿਹਾ ਕਿ ਵੱਖ-ਵੱਖ ਸੁਤੰਤਰ ਅਧਿਐਨਾਂ 'ਚ ਇਹ ਕਿਹਾ ਗਿਆ ਹੈ ਕਿ ਜੇਕਰ ਦੇਸ਼ 'ਚ ਲਾਕਡਾਊਨ ਨਹੀਂ ਹੁੰਦਾ ਤਾਂ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਵੱਧ ਸਕਦੀ ਸੀ। ਲਾਕਡਾਊਨ ਦੀ ਵਜ੍ਹਾ ਨਾਲ ਕੇਂਦਰ ਸਰਕਾਰ ਕਈ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ 'ਚ ਕਾਮਯਾਬ ਰਹੀ ਹੈ। 

ਵੀ.ਕੇ. ਪਾਲ ਦੇ ਮੁਤਾਬਕ ਜੇਕਰ ਲਾਕਡਾਊਨ ਨਹੀਂ ਹੁੰਦਾ, ਤਾਂ ਦੇਸ਼ 'ਚ ਪੀੜਤ ਲੋਕਾਂ ਦੀ ਗਿਣਤੀ 29 ਲੱਖ ਤੱਕ ਪਹੁੰਚ ਸਕਦੀ ਸੀ। ਜਦੋਂ ਕਿ 37 ਤੋਂ 78 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ। ਸਿਹਤ ਮੰਤਰਾਲਾ ਨੇ ਦੱਸਿਆ ਕਿ ਪਿਛਲੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ 48,534 ਮਰੀਜ਼ ਹਾਲੇ ਤੱਕ ਠੀਕ ਹੋ ਚੁੱਕੇ ਹਨ। ਇਹ ਕੁਲ ਮਾਮਲਿਆਂ ਦਾ 41 ਫ਼ੀਸਦੀ ਹੈ। ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟੇ 'ਚ ਕੋਵਿਡ-19 ਦੇ 3,234 ਮਰੀਜ਼ ਠੀਕ ਹੋਏ ਹਨ। ਸਰਕਾਰ ਵਲੋਂ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਮੌਤ ਦਰ 19 ਮਈ ਨੂੰ 3.13 ਫ਼ੀਸਦੀ ਤੋਂ ਘੱਟ ਕੇ 3.02 ਫ਼ੀਸਦੀ ਹੋ ਗਈ ਹੈ।

ਵੀ.ਕੇ. ਪਾਲ ਨੇ ਦੱਸਿਆ ਕਿ ਕੋਰੋਨਾ ਦੇ 70 ਫ਼ੀਸਦੀ ਮਾਮਲੇ 10 ਸ਼ਹਿਰਾਂ ਤੱਕ ਸੀਮਤ ਹਨ। ਉਥੇ ਹੀ ਆਈ.ਸੀ.ਐਮ.ਆਰ. ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ ਹੁਣ ਕੋਵਿਡ-19 ਦੀ 27,55,714 ਜਾਂਚ ਕੀਤੀ ਗਈ। ਇੱਕ ਦਿਨ 'ਚ 1,03,829 ਨਮੂਨਿਆਂ ਦੀ ਜਾਂਚ ਹੋਈ ਹੈ। ਆਈ.ਸੀ.ਐਮ.ਆਰ. ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਕੋਵਿਡ-19 ਲਈ ਰੋਜ਼ਾਨਾ ਇੱਕ ਲੱਖ ਤੋਂ ਜ਼ਿਆਦਾ ਜਾਂਚ ਕੀਤੀ ਜਾ ਰਹੀ ਹੈ। 
 


Inder Prajapati

Content Editor Inder Prajapati