CM ਨਿਤੀਸ਼ ਕੁਮਾਰ ਦਾ ਐਲਾਨ, ਬਿਹਾਰ ''ਚ 8 ਜੂਨ ਤੱਕ ਵਧਿਆ ਲਾਕਡਾਊਨ

Monday, May 31, 2021 - 01:02 PM (IST)

CM ਨਿਤੀਸ਼ ਕੁਮਾਰ ਦਾ ਐਲਾਨ, ਬਿਹਾਰ ''ਚ 8 ਜੂਨ ਤੱਕ ਵਧਿਆ ਲਾਕਡਾਊਨ

ਪਟਨਾ- ਬਿਹਾਰ 'ਚ ਲਾਕਡਾਊਨ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵੀਟ ਕਰ ਕੇ ਕਿਹਾ ਕਿ ਕੋਰੋਨਾ ਸੰਕਰਮਣ ਨੂੰ ਦੇਖਦੇ ਹੋਏ ਲਾਕਡਾਊਨ ਇਕ ਹਫ਼ਤੇ ਯਾਨੀ 8 ਜੂਨ 2021 ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ ਪਰ ਵਪਾਰ ਲਈ ਹੋਰ ਛੋਟ ਦਿੱਤੀ ਜਾ ਰਹੀ ਹੈ। ਸਾਰੇ ਲੋਕ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ। ਦੱਸਣਯੋਗ ਹੈ ਕਿ ਬਿਹਾਰ 'ਚ ਸੋਮਵਾਰ ਨੂੰ ਕੋਰੋਨਾ ਨਾਲ 52 ਲੋਕਾਂ ਦੀ ਮੌਤ ਹੋਈ ਸੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 5104 ਹੋ ਗਈ ਅਤੇ ਨਵੇਂ ਮਾਮਲੇ 1475 ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ CM ਨਿਤੀਸ਼ ਦਾ ਐਲਾਨ- ਹਰ ਮਹੀਨੇ ਦੇਵੇਗੀ 1500 ਰੁਪਏ

ਬਿਹਾਰ 'ਚ ਲਾਕਡਾਊਨ ਤੋਂ ਪਹਿਲਾਂ ਹਰ ਦਿਨ 10 ਹਜ਼ਾਰ ਤੋਂ ਉੱਪਰ ਮਾਮਲੇ ਸਾਹਮਣੇ ਆ ਰਹੇ ਸਨ। ਬਿਹਾਰ 'ਚ ਕੋਰੋਨਾ ਦੀ ਸਥਿਤੀ ਗੰਭੀਰ ਹੁੰਦੀ ਦੇਖ ਤੁਰੰਤ ਸਰਕਾਰ ਨੇ ਲਾਕਡਾਊਨ ਦਾ ਫ਼ੈਸਲਾ ਲਿਆ। ਇਸ ਤੋਂ ਬਾਅਦ ਹਰ ਦਿਨ ਮਰੀਜ਼ਾਂ ਦੀ ਗਿਣਤੀ 'ਚ ਕਮੀ ਆਈ। ਹੁਣ ਜ਼ਰੂਰਤ ਦੇ ਸਾਮਾਨ ਦੀਆਂ ਦੁਕਾਨਾਂ ਨੂੰ 4 ਘੰਟੇ ਹੀ ਖੋਲ੍ਹਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹਾਈਕੋਰਟ ਦਾ ਫ਼ੈਸਲਾ- 'ਸੈਂਟਰਲ ਵਿਸਟਾ' ਦਾ ਨਿਰਮਾਣ ਕਾਰਜ ਰਹੇਗਾ ਜਾਰੀ, ਪਟੀਸ਼ਨਕਰਤਾ ਨੂੰ ਠੋਕਿਆ ਜੁਰਮਾਨਾ


author

DIsha

Content Editor

Related News