ਹਰਿਆਣਾ ’ਚ ਇਕ ਹਫ਼ਤੇ ਲਈ ਹੋਰ ਵਧਾਈ ਗਈ ਤਾਲਾਬੰਦੀ, ਸਰਕਾਰ ਨੇ ਜਾਰੀ ਕੀਤੇ ਹੁਕਮ

Sunday, May 23, 2021 - 06:41 PM (IST)

ਹਰਿਆਣਾ ’ਚ ਇਕ ਹਫ਼ਤੇ ਲਈ ਹੋਰ ਵਧਾਈ ਗਈ ਤਾਲਾਬੰਦੀ, ਸਰਕਾਰ ਨੇ ਜਾਰੀ ਕੀਤੇ ਹੁਕਮ

ਹਰਿਆਣਾ— ਹਰਿਆਣਾ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਇਕ ਵਾਰ ਫਿਰ ਤੋਂ ਪ੍ਰਦੇਸ਼ ਵਿਚ ਤਾਲਾਬੰਦੀ ਦਾ ਸਮਾਂ ਵਧਾ ਦਿੱਤਾ ਹੈ। ਹੁਣ ਸੂਬੇ ਵਿਚ 31 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ। ਸਰਕਾਰ ਨੇ ਇਸ ਨੂੰ ਲੈ ਕੇ ਹੁਕਮ ਵੀ ਜਾਰੀ ਕੀਤੇ ਹਨ। ਇਸ ਵਾਰ ਤਾਲਾਬੰਦੀ ਦੌਰਾਨ ਸਰਕਾਰ ਨੇ ਕੋਈ ਛੋਟ ਨਹੀਂ ਦਿੱਤੀ ਹੈ। ਸਰਕਾਰ ਨੇ ਦੁਕਾਨਾਂ ਨੂੰ ਆਡ-ਈਵਨ ਫਾਰਮੂਲੇ ਦੇ ਹਿਸਾਬ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਹਰਿਆਣਾ 'ਚ ਲਾਕਡਾਊਨ ਦੀ ਮਿਆਦ 24 ਮਈ ਤੱਕ ਵਧੀ

ਪ੍ਰਦੇਸ਼ ਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮ ਮੁਤਾਬਕ ਵੱਡੇ ਬਜ਼ਾਰਾਂ ਤੋਂ ਅਲੱਗ-ਥਲੱਗ ਦੁਕਾਨਾਂ ਪੂਰਾ ਦਿਨ ਖੁੱਲ੍ਹੀਆਂ ਰਹਿਣਗੀਆਂ, ਜਦਕਿ ਪ੍ਰਮੁੱਖ ਅਤੇ ਭੀੜ ਭਰੀ ਮਾਰਕੀਟ ਵਿਚ ਆਡ-ਈਵਨ ਦੇ ਫਾਰਮੂਲੇ ਨਾਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ। ਇਸ ਨਵੀਂ ਐੱਸ. ਓ. ਪੀ. ਦਾ ਨਿਯਮ ਸ਼ਰਾਬ ਦੇ ਠੇਕਿਆਂ ’ਤੇ ਵੀ ਲਾਗੂ ਹੋਵੇਗਾ। ਆਡ-ਈਵਨ ਨੰਬਰ ਆਉਣ ’ਤੇ ਸ਼ਰਾਬ ਦੇ ਠੇਕੇ ਖੁੱਲ੍ਹ ਸਕਣਗੇ। ਦੱਸ ਦੇਈਏ ਕਿ ਹਰਿਆਣਾ ’ਚ ਕੱਲ੍ਹ ਯਾਨੀ ਕਿ 24 ਮਈ ਨੂੰ ਤਾਲਾਬੰਦੀ ਦਾ ਸਮਾਂ ਖ਼ਤਮ ਹੋ ਰਿਹਾ ਸੀ, ਜਿਸ ਨੂੰ ਪ੍ਰਦੇਸ਼ ਸਰਕਾਰ ਨੇ 31 ਮਈ ਤੱਕ ਵਧਾ ਦਿੱਤਾ ਹੈ।


PunjabKesari


author

Tanu

Content Editor

Related News