ਲਾਕਡਾਊਨ ਦਾ ਕਮਾਲ! ਸਾਲਾਂ ਬਾਅਦ 'ਨੈਨੀ ਝੀਲ' ਹੋਈ ਇੰਨੀ ਸਾਫ, ਦਿੱਸਣ ਲੱਗੀਆਂ ਮੱਛੀਆਂ

05/01/2020 8:11:44 PM

ਨੈਨੀਤਾਲ— ਲਾਕਡਾਊਨ ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਮਨੁੱਖ ਘਰਾਂ 'ਚ ਕੈਦ ਹਨ, ਇਸ ਦਾ ਡੂੰਘਾ ਅਸਰ ਕੁਦਰਤ 'ਤੇ ਪਿਆ ਹੈ। ਸਾਫ ਆਬੋ-ਹਵਾ, ਨਦੀਆਂ ਤੱਕ ਸਾਫ ਹੋ ਗਈਆਂ ਹਨ। ਉੱਤਰਾਖੰਡ 'ਚ ਲਾਕਡਾਊਨ ਦਾ ਅਸਰ ਅਜਿਹਾ ਹੋਇਆ ਕਿ ਨੈਨੀਤਾਲ ਦੀ ਖੂਬਸੂਰਤੀ ਨੂੰ ਚਾਰ-ਚੰਨ ਲੱਗ ਗਏ। ਲਾਕਡਾਊਨ ਦੀ ਵਜ੍ਹਾ ਨਾਲ ਨੈਨੀ ਝੀਲ ਬਹੁਤ ਸਾਫ-ਸੁਥਰੀ ਹੋ ਗਈ ਹੈ। ਇਸ ਦੀ ਵਜ੍ਹਾ ਨਾਲ ਪਾਣੀ ਵਿਚ ਮੱਛੀਆਂ ਸਾਫ ਦਿੱਸਣ ਲੱਗੀਆਂ ਹਨ। ਜੋ ਹੁਣ ਤੱਕ ਨਹੀਂ ਹੋਇਆ, ਉਹ ਹੁਣ ਹੁੰਦਾ ਨਜ਼ਰ ਆ ਰਿਹਾ ਹੈ। ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਲਾਗੂ ਲਾਕਡਾਊਨ ਕਾਰਨ ਨੈਨੀਤਾਲ ਅਤੇ ਭੀਮਤਾਲ ਸਮੇਤ ਆਲੇ-ਦੁਆਲੇ ਦੀਆਂ ਸਾਰੀਆਂ ਝੀਲਾਂ ਦਾ ਪਾਣੀ 30 ਫੀਸਦੀ ਤੱਕ ਸਾਫ ਹੋ ਗਿਆ ਹੈ। ਝੀਲ ਦੇ ਅੰਦਰ ਹੁਣ ਮੱਛੀਆਂ ਸਾਫ ਦਿਖਾਈ ਦੇ ਰਹੀਆਂ ਹਨ।

PunjabKesari
ਦਰਅਸਲ ਲਾਕਡਾਊਨ ਦੀ ਵਜ੍ਹਾ ਤੋਂ ਇਨ੍ਹੀਂ ਦਿਨੀਂ ਨੈਨੀਤਾਲ 'ਚ ਗੱਡੀਆਂ ਦਾ ਸੰਚਾਲਣ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਨਾ ਦੇ ਬਰਾਬਰ ਹੈ। ਜਿਸ ਨਾਲ ਪ੍ਰਦੂਸ਼ਣ ਬਿਲਕੁੱਲ ਘੱਟ ਹੋ ਗਿਆ ਹੈ। ਸੈਲਾਨੀਆਂ ਦੇ ਨਾ ਆਉਣ ਅਤੇ ਲੋਕਾਂ ਦੇ ਘਰਾਂ 'ਚੋਂ ਘੱਟ ਬਾਹਰ ਨਿਕਲਣ ਕਾਰਨ ਕੂੜਾ ਵੀ ਘੱਟ ਹੋ ਰਿਹਾ ਹੈ। ਲਾਕਡਾਊਨ ਕਾਰਨ ਝੀਲ ਦੇ ਚਾਰੋਂ ਪਾਸੇ ਸਥਿਤ ਹੋਟਲਾਂ ਤੋਂ ਨਿਕਲਣ ਵਾਲਾ ਪਾਣੀ ਅਤੇ ਕੂੜਾ ਜੋ ਨੈਨੀ ਝੀਲ ਵਿਚ ਜਾਂਦਾ ਸੀ, ਉਸ 'ਤੇ ਰੋਕ ਲੱਗੀ ਹੋਈ ਹੈ।

PunjabKesari
ਜਾਣਕਾਰਾਂ ਦਾ ਮੰਨਣਾ ਹੈ ਕਿ ਆਜ਼ਾਦੀ ਮਗਰੋਂ ਨੈਨੀ ਝੀਲ ਪਹਿਲੀ ਵਾਰ ਇੰਨੀ ਸਾਫ ਦੇਖੀ ਗਈ ਹੈ। ਇਸ ਵਾਰ ਨੈਨੀ ਝੀਲ ਦਾ ਪਾਣੀ ਦਾ ਪੱਧਰ ਵੀ ਲਾਕਡਾਊਨ ਕਾਰਨ ਸ਼ਹਿਰ 'ਚ ਪਸਰੇ ਸੰਨਾਟੇ ਤੋਂ ਬੀਤੇ ਸਾਲ ਦੇ ਮੁਕਾਬਲੇ ਕਰੀਬ 4 ਫੁੱਟ ਵਧਿਆ ਹੋਇਆ ਹੈ। ਇਹ ਸਾਫ ਹੈ ਕਿ ਆਉਣ ਵਾਲੇ ਸਮੇਂ ਵਿਚ ਨੈਨੀਤਾਲ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਨਹੀਂ ਹੋਵੇਗੀ। ਜੇਕਰ ਨੈਨੀ ਝੀਲ ਦੇ ਪਾਣੀ ਦੀ ਗੱਲ ਕਰੀਏ ਤਾਂ ਖਾਰੇਪਣ 'ਚ ਵੀ ਕਮੀ ਦਰਜ ਹੋਈ ਹੈ। ਜਲ ਸੰਸਥਾ ਦੇ ਅਧਿਕਾਰੀਆਂ ਮੁਤਾਬਕ ਪਾਣੀ ਦੇ ਪੀ. ਐੱਚ. ਲੈਵਲ 'ਚ ਕਾਫੀ ਸੁਧਾਰ ਆਇਆ ਹੈ। ਪਹਿਲਾਂ ਨੈਨੀ ਝੀਲ ਦੇ ਪਾਣੀ ਦਾ ਪੀ. ਐੱਚ ਲੈਵਲ 8.50 ਮਿਲੀਗ੍ਰਾਮ/ਲੀਟਰ ਸੀ, ਜੋ ਹੁਣ 7.9 ਮਿਲੀਗ੍ਰਾਮ/ਲੀਟਰ ਹੋ ਚੁੱਕੀ ਹੈ। ਪਾਣੀ ਦਾ ਖਾਰਾਪਣ 'ਚ ਵੀ ਇਸ ਦੌਰਾਨ ਕਾਫੀ ਫਰਕ ਆਇਆ ਹੈ।


Tanu

Content Editor

Related News