ਕੋਰੋਨਾ ਆਫ਼ਤ: ਭੁੱਖੇ ਢਿੱਡ ਖ਼ਾਤਰ ਘਰੇਲੂ ਸਾਮਾਨ ਵੇਚਣ ਲਈ ਮਜ਼ਬੂਰ ਹੋਇਆ ਇਹ ਸ਼ਖ਼ਸ

07/25/2020 12:39:17 PM

ਔਰੰਗਾਬਾਦ- ਕੋਵਿਡ-19 ਮਹਾਮਾਰੀ ਕਾਰਨ ਨੌਕਰੀ ਗਵਾਉਣ ਵਾਲਾ ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਦਾ ਇਕ ਜੋੜਾ ਰਾਸ਼ਨ ਖਰੀਦਣ ਲਈ ਆਪਣਾ ਕੀਮਤੀ ਸਾਮਾਨ ਨੂੰ ਵੇਚਣ 'ਤੇ ਮਜ਼ਬੂਰ ਹਨ। ਮੋਤੀਕਰੰਜਾ ਦੇ ਰਹਿਣ ਵਾਲੇ ਮੁਹੰਮਦ ਹਾਰੂਨ ਅਤੇ ਉਨ੍ਹਾਂ ਦੀ ਪਤਨੀ ਆਮਦਨ ਦਾ ਕੋਈ ਸਰੋਤ ਨਹੀਂ ਰਹਿਣ 'ਤੇ ਆਪਣਾ ਇੰਡਕਸ਼ਨ ਚੁੱਲ੍ਹਾ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਉਨ੍ਹਾਂ ਨੇ ਐੱਲ.ਪੀ.ਜੀ. ਦਾ ਖਰਚਾ ਬਚਾਉਣ ਲਈ ਸਿਰਫ਼ 6 ਮਹੀਨੇ ਪਹਿਲੇ ਖਰੀਦਿਆ ਸੀ। ਘਰ ਦਾ ਕਿਰਾਇਆ ਦੇਣ ਲਈ ਹਾਰੂਨ ਪਤਨੀ ਦੇ ਗਹਿਣੇ ਪਹਿਲਾਂ ਹੀ ਵੇਚ ਚੁਕੇ ਹਨ।

ਸ਼ੇਂਦਰਾ ਉਦਯੋਗਿਕ ਇਲਾਕੇ 'ਚ ਬਤੌਰ ਸਹਾਇਕ ਕੰਮ ਕਰਨ ਵਾਲੇ 37 ਸਾਲਾ ਹਾਰੂਨ ਦੀ ਤਾਲਾਬੰਦੀ ਦੀ ਸ਼ੁਰੂਆਤ 'ਚ ਹੀ ਨੌਕਰੀ ਚੱਲੀ ਗਈ ਸੀ। ਉਨ੍ਹਾਂ ਨੇ ਕਿਹਾ,''ਮੈਂ ਚਾਰ ਮਹੀਨੇ ਪਹਿਲਾਂ ਰਾਸ਼ਨ ਲਿਆਂਦਾ ਸੀ ਅਤੇ ਬਾਅਦ 'ਚ ਕੁਝ ਰਿਸ਼ਤੇਦਾਰਾਂ ਨੇ ਮਦਦ ਕੀਤੀ। ਹੁਣ ਜਦੋਂ ਸਾਡੇ ਕੋਲ ਰਾਸ਼ਨ ਨਹੀਂ ਬਚਿਆ ਹੈ, ਸਾਨੂੰ ਕੁਝ ਤਾਂ ਰਸਤਾ ਕੱਢਣਾ ਹੀ ਪਵੇਗਾ।'' 12ਵੀਂ ਜਮਾਤ ਤੱਕ ਪੜ੍ਹੀ, ਹਾਰੂਨ ਦੀ ਪਤਨੀ ਉਰਦੂ ਮਾਧਿਅਮ ਦੇ ਸਕੂਲਾਂ ਦੇ ਬੱਚਿਆਂ ਨੂੰ ਟਿਊਸ਼ਨ ਦਿੰਦੀ ਸੀ। ਹਾਲਾਂਕਿ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ, ਬੱਚਿਆਂ ਨੇ ਆਉਣਾ ਬੰਦ ਕਰ ਦਿੱਤਾ। 

2 ਬੱਚਿਆਂ ਦੇ ਪਿਤਾ ਹਾਰੂਨ ਨੇ ਕਿਹਾ,''ਤਾਲਾਬੰਦੀ ਤੋਂ ਪਹਿਲਾਂ ਅਸੀਂ ਹਰ ਮਹੀਨੇ 15 ਹਜ਼ਾਰ ਰੁਪਏ ਕਮਾ ਲਿਆ ਕਰਦੇ ਸੀ ਪਰ ਹੁਣ ਸਾਡੇ ਕੋਲ ਆਮਦਨ ਦਾ ਕੋਈ ਸਰੋਤ ਨਹੀਂ ਹੈ।'' ਉਨ੍ਹਾਂ ਨੇ ਕਿਹਾ,''ਅਸੀਂ 6 ਤੋਂ 7 ਮਹੀਨੇ ਪਹਿਲਾਂ ਇੰਡਕਸ਼ ਚੁੱਲ੍ਹਾ ਖਰੀਦਿਆ ਸੀ। ਹੁਣ ਇਹੀ ਇਕਮਾਤਰ ਕੀਮਤੀ ਸਾਮਾਨ ਸਾਡੇ ਕੋਲ ਬਚਿਆ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮੈਨੂੰ ਇਸ ਨੂੰ ਵੇਚਣਾ ਹੀ ਹੋਵੇਗਾ।''
 


DIsha

Content Editor

Related News