ਕੋਰੋਨਾ ਦੀ ਆਫਤ : 21 ਮਾਰਚ ਤੋਂ ਲਾੜੀ ਦੇ ਘਰ ਹੀ ‘ਲਾਕਡਾਊਨ’ ਹੋਏ ਬਰਾਤੀ

Monday, Apr 13, 2020 - 11:20 AM (IST)

ਕੋਰੋਨਾ ਦੀ ਆਫਤ : 21 ਮਾਰਚ ਤੋਂ ਲਾੜੀ ਦੇ ਘਰ ਹੀ ‘ਲਾਕਡਾਊਨ’ ਹੋਏ ਬਰਾਤੀ

ਅਲੀਗੜ੍ਹ— ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਐਲਾਨੇ ਗਏ ਲਾਕਡਾਊਨ ’ਚ ਝਾਰਖੰਡ ਤੋਂ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਬਰਾਤ ਲੈ ਕੇ ਆਏ ਬਰਾਤੀ 21 ਮਾਰਚ ਤੋਂ ਲਾੜੀ ਦੇ ਘਰ ਫਸੇ ਹੋਏ ਹਨ। ਅਲੀਗੜ੍ਹ ਦੇ ਜਨਪਦ ਦੇ ਕੋਤਵਾਲੀ ਅਤਰੌਲੀ ਖੇਤਰ ਦੇ ਪਿੰਡ ਬਿਧੀਪੁਰ ’ਚ ਲਾਕਡਾਊਨ ਕਾਰਨ ਵਿਆਹ ਦੇ 24 ਦਿਨ ਬਾਅਦ ਵੀ ਲਾੜੀ ਦੀ ਵਿਦਾਈ ਨਹੀਂ ਹੋ ਸਕੀ। ਲਾੜੇ ਸਮੇਤ ਬਰਾਤ ’ਚ ਆਏ 12 ਲੋਕ ਹਨ, ਜੋ ਕਿ 21 ਮਾਰਚ ਤੋਂ ਇੱਥੇ ਫਸੇ ਹਨ। ਪ੍ਰਸ਼ਾਸਨ ਦੀ ਟੀਮ ਵੀ ਇੱਥੇ ਰੁੱਕੇ ਲੋਕਾਂ ਨੂੰ ਇਕ ਸਮੇਂ ਦਾ ਖਾਣਾ ਮੁਹੱਈਆ ਕਰਵਾ ਰਹੀ ਹੈ।

PunjabKesari

ਜਦਕਿ ਇਕ ਸਮੇਂ ਦਾ ਖਾਣਾ ਲਾੜੀ ਦੇ ਪਰਿਵਾਰ ਵਲੋਂ ਦਿੱਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਨੇ ਵੀ ਸਾਰਿਆਂ ਦੀ ਜਾਂਚ ਕੀਤੀ ਹੈ ਅਤੇ ਸਾਰਿਆਂ ਨੂੰ ਸਿਹਤਮੰਦ ਦੱਸਿਆ ਗਿਆ ਹੈ। ਓਧਰ ਲਾੜੇ ਸਮੇਤ ਬਰਾਤੀਆਂ ਨੇ ਪ੍ਰਸ਼ਾਸਨ ਤੋਂ ਆਪਣੇ ਘਰ ਝਾਰਖੰਡ ਵਾਪਸ ਜਾਣ ਦੀ ਆਗਿਆ ਦੇਣ ਦੀ ਗੁਹਾਰ ਲਾਈ ਹੈ। ਪ੍ਰਸ਼ਾਸਨ ਨੇ ਕਿਹਾ ਕਿ ਜਦੋਂ ਤੱਕ ਲਾਕਡਾਊਨ ਹੈ, ਉਦੋਂ ਤਕ ਵਾਪਸੀ ਦੀ ਕੋਈ ਵਿਵਸਥਾ ਨਹੀਂ ਹੈ।

PunjabKesari

ਜਾਣਕਾਰੀ ਮੁਤਾਬਕ ਅਤਰੌਲੀ ਕੋਤਵਾਲੀ ਦੇ ਪਿੰਡ ਬਿਧੀਪੁਰ ਦੇ ਰਹਿਣ ਵਾਲੇ ਨਰਪਤ ਸਿੰਘ ਆਰੀਆ ਦੀ ਬੇਟੀ ਸਾਵਿਤਰੀ ਦਾ ਵਿਆਹ 22 ਮਾਰਚ ਨੂੰ ਸੀ। ਬਰਾਤ ਝਾਰਖੰਡ ਦੇ ਧਨਬਾਦ ਜ਼ਿਲੇ ਦੀ ਤਹਿਸੀਲ ਤੋਪਚਾਂਚੀ ਪਿੰਡ ਬੈਲੀ ਤੋਂ ਆਈ ਸੀ। ਲਾੜਾ ਸਮੇਤ 12 ਬਰਾਤੀ 21 ਮਾਰਚ ਦੀ ਰਾਤ 9 ਵਜੇ ਬਿਧੀਪੁਰ ਪਹੁੰਚ ਗਏ ਸਨ। 22 ਮਾਰਚ ਨੂੰ ਲਾੜੇ ਵਿਜੇ ਕੁਮਾਰ ਨਾਲ ਸਾਵਿਤਰੀ ਦਾ ਵਿਆਹ ਪੂਰੀਆਂ ਰਸਮਾਂ-ਰਿਵਾਜਾਂ ਨਾਲ ਹੋਇਆ। 21 ਮਾਰਚ ਰਾਤ 8 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ’ਚ ਇਕ ਦਿਨ ਦਾ ਜਨਤਾ ਕਰਫਿਊ ਲਾ ਦਿੱਤਾ ਸੀ। ਅਜਿਹੇ ਵਿਚ ਵਾਪਸੀ ਲਈ ਲਾੜੇ ਸਮੇਤ ਬਰਾਤੀਆਂ ਨੇ 23 ਮਾਰਚ ਨੂੰ ਰਿਜ਼ਰਵੇਸ਼ਨ ਵੀ ਕਰਵਾ ਲਿਆ ਸੀ ਪਰ ਉਸ ਤੋਂ ਬਾਅਦ 14 ਦਿਨ ਦਾ ਲਾਕਡਾਊਨ ਹੋ ਗਿਆ ਅਤੇ ਸਾਰੇ ਵਾਹਨ ਵੀ ਬੰਦ ਹੋ ਗਏ। ਜਨਤਾ ਕਰਫਿਊ ਅਤੇ ਫਿਰ 14 ਅਪ੍ਰੈਲ ਤੱਕ ਲਾਕਡਾਊਨ ਕਾਰਨ ਵਿਦਾਈ ਨਹੀਂ ਹੋ ਸਕੇ। ਹੁਣ ਬਰਾਤੀ ਲਾਕਡਾਊਨ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। 


author

Tanu

Content Editor

Related News