ਲਾਕਡਾਊਨ 2: ਵਾਰਾਣਸੀ 'ਚ PM ਮੋਦੀ ਦੇ ਫੈਸਲੇ ਨੂੰ ਅਨੋਖੇ ਢੰਗ ਨਾਲ ਮਿਲ ਰਿਹਾ ਹੈ ਸਮਰਥਨ

04/16/2020 6:00:07 PM

ਵਾਰਾਣਸੀ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ ਵਿਆਪੀ ਲਾਕਡਾਊਨ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਪਹਿਲਾ ਇਹ ਲਾਕਡਾਊਨ 14 ਅਪ੍ਰੈਲ ਤੱਕ ਸੀ, ਇਸ ਲਈ ਹੁਣ ਇਸ ਨੂੰ 'ਲਾਕਡਾਊਨ 2' ਕਿਹਾ ਜਾ ਰਿਹਾ ਹੈ। ਲਾਕਡਾਊਨ 2 ਦੇ ਸਮਰਥਨ 'ਚ ਵਾਰਾਣਸੀ ਦੇ ਲੋਕ ਆਪਣੇ ਸੰਸਦ ਮੈਂਬਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਖੜੇ ਹਨ। ਇਸੇ ਸਮਰਥਨ ਨੂੰ ਜ਼ਾਹਿਰ ਕਰਨ ਲਈ ਕੇਸਰਵਾਨੀ ਸਮਾਜ ਦੇ ਨੌਜਵਾਨਾਂ ਨੇ ਅਨੋਖਾ ਤਰੀਕਾ ਲੱਭਿਆ ਹੈ। ਇਹ ਲੋਕ ਪੂੜੀਆ 'ਤੇ ਹੀ ਕੇਸਰ ਦੇ ਰੰਗ ਨਾਲ 'ਲਾਕਡਾਊਨ 2' ਲਿਖ ਰਹੇ ਹਨ। ਉਸ ਤੋਂ ਬਾਅਦ ਹਜ਼ਾਰਾਂ 'ਲਾਕਡਾਊਨ 2' ਲਿਖੀ ਪੂੜੀਆਂ ਨੂੰ ਤਲ ਕੇ ਗਰੀਬ ਲੋਕਾਂ ਲਈ ਸਬਜ਼ੀ ਦੇ ਨਾਲ ਡੱਬਿਆਂ 'ਚ ਪੈਕ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਇੰਝ ਲਾਕਡਾਊਨ ਦੀ ਸ਼ੁਰੂਆਤ ਨਾਲ ਵਾਰਾਣਸੀ ਦੇ ਗੋਲਾ ਇਲਾਕੇ 'ਚ ਗਰੀਬ-ਜਰੂਰਤਮੰਦਾਂ ਲਈ ਰੋਜ਼ਾਨਾਂ ਹਜ਼ਾਰਾਂ ਡੱਬੇ ਤਿਆਰ ਹੋ ਰਹੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਤੋਂ ਲਾਕਡਾਊਨ 2 ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਇਸ ਰਸੋਈ 'ਚ ਵੱਖਰਾ ਜੋਸ਼ ਅਤੇ ਲਾਕਡਾਊਨ ਦੇ ਫੈਸਲੇ 'ਤੇ ਸਮਰਥਨ ਦਿਖਾਈ ਦੇ ਰਿਹਾ ਹੈ। 

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਕੇਸਰਵਾਨੀ ਵੈਸ਼ ਯੂਥ ਕੌਂਸਲ ਦੇ ਪ੍ਰਧਾਨ ਸੰਦੀਪ ਕੇਸਰੀ ਨੇ ਦੱਸਿਆ ਹੈ ਕਿ ਲਾਕਡਾਊਨ 2 ਲਿਖ ਕੇ ਪੂੜੀਆਂ ਨੂੰ ਤਿਆਰ ਕਰਕੇ ਇਸ ਲਈ ਪੈਕ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਅਤੇ ਉਸ ਦਾ ਕੇਸਰਵਾਨੀ ਸਮਾਜ ਆਪਣੇ ਕਾਸ਼ੀ ਦੇ ਸੰਸਦ ਮੈਂਬਰ ਅਤੇ ਦੇਸ਼ ਦੇ ਪੀ.ਐੱਮ. ਮੋਦੀ ਦੇ ਲਾਕਡਾਊਨ 2 ਦੇ ਫੈਸਲੇ ਦੇ ਨਾਲ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪੀ.ਐੱਮ ਮੋਦੀ ਦੀ ਹੀ ਪ੍ਰੇਰਣਾ ਨਾਲ ਕੇਸਰੀ ਰੰਗ ਨਾਲ ਲਿਖ ਕੇ ਤਿਆਰ ਕੀਤੀਆਂ ਗਈਆਂ ਇਨ੍ਹਾਂ ਵਿਸ਼ੇਸ਼ ਪੂੜੀਆਂ ਨੂੰ ਲਾਕਡਾਊਨ 2 ਦੇ ਪੂਰੇ ਫੇਜ 'ਚ ਵੰਡਦੇ ਰਹਿਣਗੇ। ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਕਾਸ਼ੀ ਤੋਂ ਲਾਕਡਾਊਨ 2 ਦਾ ਦਿੱਤਾ ਗਿਆ ਇਹ ਸੰਦੇਸ਼ ਪੂਰੇ ਦੇਸ਼ ਅਤੇ ਦੁਨੀਆ ਤੱਕ ਪਹੁੰਚੇਗਾ ਕਿਉਂਕਿ ਲਾਕਡਾਊਨ 2 ਦੀ ਜਰੂਰਤ ਪੂਰੇ ਦੇਸ਼ ਨੂੰ ਹੈ। 


Iqbalkaur

Content Editor

Related News