ਮਹਾਰਾਸ਼ਟਰ ''ਚ 1300 ਤੋਂ ਵਧੇਰੇ ਕੰਪਨੀਆਂ ਨੂੰ ਮਿਲੀ ਲਾਕਡਾਊਨ ਦੌਰਾਨ ਕੰਮ ਕਰਨ ਦੀ ਆਗਿਆ

Tuesday, Apr 21, 2020 - 04:59 PM (IST)

ਮਹਾਰਾਸ਼ਟਰ ''ਚ 1300 ਤੋਂ ਵਧੇਰੇ ਕੰਪਨੀਆਂ ਨੂੰ ਮਿਲੀ ਲਾਕਡਾਊਨ ਦੌਰਾਨ ਕੰਮ ਕਰਨ ਦੀ ਆਗਿਆ

ਮੁੰਬਈ (ਭਾਸ਼ਾ)— ਨਿਰਮਾਣ ਇਕਾਈਆਂ ਅਤੇ ਕੱਪੜਾ ਕੰਪਨੀਆਂ ਸਮੇਤ 1300 ਤੋਂ ਵਧੇਰੇ ਕੰਪਨੀਆਂ ਨੂੰ ਦੇਸ਼ ਭਰ 'ਚ ਲਾਗੂ ਲਾਕਾਡਊਨ ਦਰਮਿਆਨ ਆਪਣਾ ਕੰਮਕਾਜ ਮੁੜ ਸ਼ੁਰੂ ਕਰਨ ਲਈ ਮਹਾਰਾਸ਼ਟਰ ਉਦਯੋਗ ਵਿਕਾਸ ਨਿਗਮ (ਐੱਮ. ਆਈ. ਡੀ. ਸੀ) ਤੋਂ ਸਰਟੀਫਿਕੇਟ ਮਿਲ ਗਿਆ ਹੈ। ਐੱਮ. ਆਈ. ਡੀ. ਸੀ ਸੂਬਾ ਸਰਕਾਰ ਦੀ ਨੋਡਲ ਏਜੰਸੀ ਹੈ, ਜੋ ਉਦਯੋਗਾਂ ਦੀ ਜ਼ਮੀਨ ਅਲਾਟਮੈਂਟ, ਆਗਿਆ ਦੇਣ ਅਤੇ ਨੀਤੀ-ਨਿਰਮਾਣ ਸਬੰਧੀ ਕੰਮ ਕਰਦੀ ਹੈ। ਐੱਮ. ਆਈ. ਡੀ. ਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸੂਬੇ ਭਰ ਦੇ ਕਰੀਬ 3,000 ਉਦਯੋਗਾਂ ਤੋਂ ਰਜਿਸਟ੍ਰੇਸ਼ਨ ਪ੍ਰਾਪਤ ਹੋਇਆ ਹੈ, ਜਿਨ੍ਹਾਂ 'ਚੋਂ 1355 ਨੂੰ ਉਤਪਾਦਨ, ਪ੍ਰੋਸੈਸਿੰਗ ਜਾਂ ਨਿਰਮਾਣ ਮੁੜ ਤੋਂ ਸ਼ੁਰੂ ਕਰਨ ਲਈ ਸੂਬੇ ਤੋਂ ਸਰਟੀਫਿਕੇਟ ਮਿਲ ਗਿਆ ਹੈ।

PunjabKesari

ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਦੇ 20,000 ਕਰਮਚਾਰੀ ਕੰਮ 'ਤੇ ਪਰਤਣਗੇ, ਜਿਨ੍ਹਾਂ 'ਚੋਂ 60 ਫੀਸਦੀ ਲੋਕਾਂ ਨੂੰ ਉਨ੍ਹਾਂ ਦੀਆਂ ਕੰਪਨੀਆਂ ਦੇ ਨੇੜੇ ਰਹਿਣ ਦੀ ਥਾਂ ਮਿਲੇਗੀ। ਐੱਮ. ਆਈ. ਡੀ. ਸੀ. ਨੇ 3 ਅਪ੍ਰੈਲ ਨੂੰ http://permission.midcindia.org ਪੋਰਟਲ ਸ਼ੁਰੂ ਕੀਤਾ ਸੀ ਅਤੇ ਕੰਪਨੀਆਂ ਨੂੰ ਕੰਮਕਾਜ ਮੁੜ ਸ਼ੁਰੂ ਕਰਨ ਲਈ ਪ੍ਰਸਤਾਵ ਜਮਾਂ ਕਰਨ ਨੂੰ ਕਿਹਾ ਸੀ। ਅਧਿਕਾਰੀ ਨੇ ਕਿਹਾ ਕਿ ਐੱਮ. ਆਈ. ਡੀ. ਸੀ. ਨੇ ਕੰਮ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ, ਸੈਨੇਟਾਈਜ਼ਰ ਦੀ ਉੱਚਿਤ ਉਪਲੱਬਧਤਾ ਯਕੀਨੀ ਕਰਨ ਅਤੇ ਆਗਾਮੀ ਨੋਟਿਸ ਦਿੱਤੇ ਜਾਣ ਤਕ ਕਰਮਚਾਰੀਆਂ ਦੇ ਰਹਿਣ ਲਈ ਅਸਥਾਈ ਨਿਵਾਸ ਦੀ ਵਿਵਸਥਾ ਕਰਨ ਨੂੰ ਜ਼ਰੂਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ 'ਤੇ ਕੰਪਨੀ ਨੂੰ ਕੰਮਕਾਜ ਸ਼ੁਰੂ ਕਰਨ ਦਾ ਸਰਟੀਫਿਕੇਟ ਮਿਲੇਗਾ। ਅਜੇ ਤਕ 1355 ਕੰਪਨੀਆਂ ਨੂੰ ਇਸ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਕੰਪਨੀਆਂ 'ਚ ਨਿਰਮਾਣ ਇਕਾਈਆਂ, ਕੱਪੜਾ ਕੰਪਨੀਆਂ, ਪ੍ਰੋਸੈਸਿੰਗ ਅਤੇ ਉਤਪਾਦਨ ਇਕਾਈਆਂ ਸ਼ਾਮਲ ਹਨ।


author

Tanu

Content Editor

Related News