''ਲਾਕਡਾਊਨ'' ਵਧਾ ਰਿਹੈ ਗਰਭਵਤੀ ਔਰਤਾਂ ਦੀ ਪਰੇਸ਼ਾਨੀ, ਇਹ ਐਪ ਕਰੇਗੀ ਮਦਦ

04/20/2020 12:25:56 PM

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਲਾਕਡਾਊਨ ਵਿਚ ਗਰਭਵਤੀ ਔਰਤਾਂ ਨੂੰ ਚਿੰਤਾ ਅਤੇ ਬੇਚੈਨੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 28 ਹਫਤਿਆਂ ਦੀ ਗਰਭਵਤੀ ਸਾਧਨਾ ਨਾਂ ਦੀ ਔਰਤ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਅਤੇ ਉਹ ਹਸਪਤਾਲ ਜਾਣ ਦੇ ਵਿਚਾਰ ਤੋਂ ਹੀ ਡਰ ਜਾਂਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਤਰ੍ਹਾਂ ਕਈ ਔਰਤਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਹਸਪਤਾਲ ਜਾਣ ਲਈ ਘਰ 'ਚੋਂ ਬਾਹਰ ਨਿਕਲਣ 'ਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚੇ ਲਈ ਕੋਈ ਖਤਰਾ ਪੈਦਾ ਨਾ ਹੋ ਜਾਵੇ। ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ ਮੁਤਾਬਕ ਉੱਭਰਦੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਜਾਂ ਜਣੇਪੇ ਦੌਰਾਨ ਮਾਂ ਤੋਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਪਤਾ ਲੱਗਣਾ ਅਜੇ ਬਾਕੀ ਹੈ ਕਿ ਗਰਭਅਵਸਥਾ ਅਤੇ ਨਵਜਾਤ 'ਤੇ ਇਸ ਦਾ ਕਿਸ ਹੱਦ ਤਕ ਅਸਰ ਹੁੰਦਾ ਹੈ।

PunjabKesari

ਗਰਭਵਤੀ ਔਰਤਾਂ ਲੈ ਰਹੀਆਂ ਨੇ 'ਐਪ' ਦਾ ਸਹਾਰਾ—
ਸਾਧਨਾ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸਭ ਚੀਜ਼ਾਂ ਠੀਕ ਹੋਣ ਤੋਂ ਪਹਿਲਾਂ ਸਥਿਤੀ ਅਜੇ ਕਿੰਨੀ ਹੋਰ ਵਿਗੜੇਗੀ। ਉਨ੍ਹਾਂ ਕਿਹਾ ਕਿ ਮੈਂ ਚਿੰਤਾ ਅਤੇ ਡੂੰਘੀ ਪਰੇਸ਼ਾਨੀ ਵਿਚ ਹਾਂ। ਮੈਂ ਆਪਣੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਡਰੀ ਹੋਈ ਹੈ। ਇਨ੍ਹਾਂ ਹਲਾਤਾਂ ਵਿਚ 'ਚ ਕਈ ਗਰਭਵਤੀ ਔਰਤਾਂ ਵੱਖ-ਵੱਖ ਐਪ ਅਤੇ ਹੈਲਪਲਾਈਨ ਨੰਬਰਾਂ ਦਾ ਸਹਾਰਾ ਲੈ ਰਹੀਆਂ ਹਨ।

PunjabKesari

'ਇਮਮਜ਼ ਐਪ' ਗਰਭਵਤੀ ਔਰਤਾਂ ਲਈ ਮਦਦਗਾਰ—
'ਇਮਮਜ਼ ਐਪ' ਇਸ ਤਰ੍ਹਾਂ ਦੀ ਇਕ ਐਪ ਹੈ, ਜੋ ਕਿ ਗਰਭਵਤੀ ਔਰਤਾਂ ਨੂੰ ਮਦਦ ਉਪਲੱਬਧ ਕਰਵਾ ਰਹੀ ਹੈ। ਇਸ ਦੇ ਸਹਿ-ਸੰਸਥਾਪਕ ਰਵੀ ਤੇਜਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਗਰਭਵਤੀ ਔਰਤਾਂ ਡਾਕਟਰਾਂ ਕੋਲ ਨਹੀਂ ਜਾ ਪਾ ਰਹੀਆਂ ਅਤੇ ਜਾਂਚ ਨਹੀਂ ਕਰਵਾ ਸਕ ਰਹੀਆਂ। ਇਸ ਤੋਂ ਉਹ ਚਿੰਤਾ ਅਤੇ ਘਬਰਾਹਟ ਵਿਚ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਔਰਤਾਂ ਸਾਡੀ ਐਪ ਦੀ ਮਦਦ ਲੈ ਰਹੀਆਂ ਹਨ ਅਤੇ 25 ਮਾਰਚ ਨੂੰ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਹਰ ਹਫਤੇ ਇਸ ਨੂੰ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 'ਚ 2500 ਦਾ ਇਜ਼ਾਫਾ ਹੋ ਰਿਹਾ ਹੈ।
ਤੇਜਾ ਨੇ ਕਿਹਾ ਕਿ ਕੰਪਨੀ ਨੇ ਇਸ 'ਤੇ 'ਆਸਕ ਮੀ ਐਨੀਥਿੰਗ' ਸਹੂਲਤ ਸ਼ੁਰੂ ਕੀਤੀ ਹੈ, ਜਿਸ 'ਤੇ ਸੀਨੀਅਰ ਡਾਕਟਰ, ਆਹਾਰ ਮਾਹਰ ਅਤੇ ਮਨੋਵਿਗਿਆਨਕ ਗਰਭਵਤੀ ਔਰਤਾਂ ਦੀਆਂ ਪਰੇਸ਼ਾਨੀਆਂ ਦਾ ਹਰ ਰੋਜ਼ ਹੱਲ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿੱਧਾ ਯੋਗਾ ਅਤੇ ਧਿਆਨ ਦੇ ਸੈਸ਼ਨ ਵੀ ਕਰਦੇ ਹਾਂ। ਇਸ ਨਾਲ ਗਰਭਵਤੀ ਔਰਤਾਂ ਦੀ ਲਾਕਡਾਊਨ ਸਬੰਧੀ ਚਿੰਤਾ ਦੂਰ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਬੱਚੇ ਨਾਲ ਜੁੜਨ ਵਿਚ ਮਦਦ ਮਿਲ ਰਹੀ ਹੈ।

PunjabKesari

ਹੈਲਪਲਾਈਨ ਨੰਬਰ—
ਲਾਕਡਾਊਨ ਦੌਰਾਨ ਗਰਭਵਤੀ ਔਰਤਾਂ ਦੀ ਮਦਦ ਕਰਨ ਲਈ ਕੁਝ ਹੈਲਪਲਾਈਨ ਵੀ ਸ਼ੁਰੂ ਹੋਈਆਂ ਹਨ। ਮੁੰਬਈ ਦੇ 'ਅਰਮਾਨ' ਨਾਮੀ ਐੱਨ. ਜੀ. ਓ. ਨੇ ਗਰਭਵਤੀ ਔਰਤਾਂ ਅਤੇ ਨਵੀਆਂ ਬਣੀਆਂ ਮਾਂਵਾਂ ਦੀ ਮਦਦ ਲਈ ਟੋਲ ਫਰੀ ਨੰਬਰ 1800-212-1425 ਜਾਰੀ ਕੀਤਾ ਹੈ। ਓਧਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਇਸਤਰੀ ਰੋਗ ਵਿਭਾਗ ਨੇ ਇਸ ਤਰ੍ਹਾਂ ਦੀਆਂ ਔਰਤਾਂ ਦੀ ਮਦਦ ਕਰਨ ਲਈ ਹੈਲਪਲਾਈਨ ਨੰਬਰ-9719287391 ਅਤੇ 9887430520 ਜਾਰੀ ਕੀਤੇ ਹਨ।


Tanu

Content Editor

Related News