LOC ''ਤੇ ਭਾਰਤੀ ਚੌਕੀ ਨੇੜੇ ਆਏ ਪਾਕਿ ਦੇ ਹੈਲੀਕਾਪਟਰ

02/21/2018 6:19:40 PM

ਜੰਮੂ— ਕੰਟਰੋਲ ਰੇਖਾ 'ਤੇ ਪਾਕਿਸਤਾਨ ਆਪਣੀਆਂ ਘਟੀਆ ਹਰਕਤਾਂ ਕਰਨ ਤੋਂ ਨਹੀਂ ਰੁਕ ਰਿਹਾ ਹੈ। ਬੁੱਧਵਾਰ ਨੂੰ  ਪਾਕਿਸਤਾਨੀ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਚੌਕੀ ਦੇ 300 ਮੀਟਰ ਕਰੀਬ ਆ ਗਏ। ਭਾਰਤੀ ਫੌਜ ਹੈਲੀਕਾਪਟਰ ਨੂੰ ਟ੍ਰੈਕ ਕਰ ਕੇ ਐਕਸ਼ਨ ਲੈਣ ਦੀ ਤਿਆਰੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ 3 ਪਾਕਿਸਤਾਨੀ ਹੈਲੀਕਾਪਟਰਾਂ ਨੂੰ ਇੱਕਠੇ ਉਡਾਨ ਭਰਦੇ ਹੋਏ ਦੇਖਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਤਿੰਨੇ ਹੈਲੀਕਾਪਟਰਾਂ ਨੇ ਪਾਕਿਸਤਾਨ ਵੱਲ ਕਿਸੇ ਨੂੰ ਡਰਾਪ ਕੀਤਾ। ਇਨ੍ਹਾਂ ਤਿੰਨਾਂ ਹੈਲੀਕਾਪਟਰਾਂ 'ਚੋਂ ਇਕ ਐੱਲ. ਓ. ਸੀ. ਦੇ 300 ਮੀਟਰ ਦਾਇਰੇ ਦੇ ਕਰੀਬ ਆ ਗਿਆ ਸੀ।
ਨਿਯਮਾਂ ਮੁਤਾਬਕ ਕੋਈ ਵੀ ਵਿੰਗ ਏਅਰਕ੍ਰਾਫਟ ਐੱਲ. ਓ. ਸੀ. ਦੇ 10 ਕਿ. ਮੀ. ਦਾਇਰੇ ਦੇ ਕਰੀਬ ਨਹੀਂ ਆ ਸਕਦਾ, ਜਦਕਿ ਰੋਟਰੀ ਵਿੰਗ ਦਾ ਹੈਲੀਕਾਪਟਰ ਬਿਨਾ ਕਿਸੇ ਸੂਚਨਾ ਦੇ ਇਕ ਕਿਲੋਮੀਟਰ ਅੰਦਰ ਆ ਗਿਆ। ਭਾਰਤੀ ਫੌਜ ਮੁਤਾਬਕ ਪਾਕਿਸਤਾਨੀ ਹੈਲੀਕਾਪਟਰ ਅਸਾਧਰਨ ਰੂਪ ਨਾਲ ਐਲ. ਓ. ਸੀ. ਦੇ 300 ਮੀਟਰ ਦਾਇਰੇ ਦੇ ਕਰੀਬ ਆ ਗਏ ਸਨ। ਹਾਲਾਂਕਿ ਜਾਣਕਾਰੀ ਮੁਤਾਬਕ ਪਾਕਿਸਤਾਨੀ ਹੈਲੀਕਾਪਟਰ ਏਅਰਸਪੇਸ ਵਲੋਂ ਕਿਸੇ ਤਰ੍ਹਾਂ ਦਾ ਉਲੰਘਣ ਨਹੀ ਕੀਤਾ ਗਿਆ। ਆਪਣੇ ਏਅਰਸਪੇਸ 'ਚ ਹੀ ਪਾਕਿਸਤਾਨੀ ਹੈਲੀਕਾਪਟਰਾਂ ਨੇ ਆਪਣੀ ਚੌਕੀ ਦਾ ਮੁਆਇਨਾ ਕੀਤਾ ਅਤੇ ਵਾਪਸ ਵਰਤ ਗਏ।


Related News