‘ਲਿਵ-ਇਨ ਰਿਲੇਸ਼ਨ’ ਹਿੰਦੂ ਸਮਾਜ ਲਈ ਖਤਰਨਾਕ, ਕਥਾ ਵਾਚਕ ਦੇਵਕੀਨੰਦਨ ਠਾਕੁਰ ਦਾ ਵੱਡਾ ਬਿਆਨ
Wednesday, Apr 01, 2026 - 08:02 AM (IST)
ਦੇਹਰਾਦੂਨ (ਨਵੋਦਿਆ ਟਾਈਮਜ਼) - ਪ੍ਰਸਿੱਧ ਕਥਾ ਵਾਚਕ ਦੇਵਕੀਨੰਦਨ ਠਾਕੁਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦ ਤੋਂ ਜਲਦ ਸਨਾਤਨ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ। ਮੰਦਰਾਂ, ਮੱਠਾਂ ’ਚ ਆਉਣ ਵਾਲਾ ਧਨ ਸਨਾਤਨ ਦੇ ਕਾਰਜਾਂ ’ਚ ਹੀ ਲੱਗਣਾ ਚਾਹੀਦਾ ਹੈ। ਸਨਾਤਨੀ ਮੱਠਾਂ ਅਤੇ ਧਾਰਮਿਕ ਸਥਾਨਾਂ ਲਈ ਵਿਸ਼ੇਸ਼ ਪ੍ਰਬੰਧ ਹੋਣੇ ਚਾਹੀਦੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਲਿਵ-ਇਨ ਰਿਲੇਸ਼ਨਸ਼ਿਪ, ਸਮਾਜ ਅਤੇ ਪਰਿਵਾਰ ਵਿਰੋਧੀ ਸਬੰਧਾਂ ਨੂੰ ਮਾਨਤਾ ਦੇਣ ਵਾਲੇ ਕਾਨੂੰਨ ਰੱਦੀ ਦੀ ਟੋਕਰੀ ’ਚ ਪਾ ਦੇਣੇ ਚਾਹੀਦੇ ਹਨ। ਇਸ ਨਾਲ ਹਿੰਦੂ ਸਮਾਜ ਖੋਖਲਾ ਹੋ ਜਾਵੇਗਾ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ’ਚ ਬ੍ਰਜ ਖੇਤਰ ਦੇ ਮਸ਼ਹੂਰ ਕਥਾ ਵਾਚਕ ਠਾਕੁਰ ਨੇ ਕਿਹਾ ਕਿ ਸਨਾਤਨ ਬੋਰਡ ਬਣਾਉਣਾ ਸਮੇਂ ਦੀ ਮੰਗ ਹੈ। ਹਰ ਸਨਾਤਨੀ ਨੂੰ ਪਰਿਵਾਰ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਪਰਿਵਾਰ ਹੀ ਸਨਾਤਨ ਦੀ ਮਜ਼ਬੂਤ ਸੰਸਥਾ ਹੈ। ਹਰ ਤੀਰਥ ਮਾਸ, ਮਦਿਰਾ ਅਤੇ ਭੋਗਵਾਦੀ ਅੱਡਿਆਂ ਤੋਂ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਮਾਡਰਨ ਗੁਰੂਕੁਲਮ ਦੀ ਕਲਪਨਾ ਨੂੰ ਸਾਕਾਰ ਕਰਨ ’ਚ ਜੁਟੇ ਹਨ। ਜੇਕਰ ਮੈਕਾਲੇਵਾਦੀ ਸਿੱਖਿਆ ਨੀਤੀ ਵਧਦੀ ਰਹੀ ਤਾਂ ਭਾਰਤ ਖਤਰੇ ’ਚ ਪੈ ਜਾਵੇਗਾ। ਰਵਾਇਤੀ ਭਾਸ਼ਾ, ਗਿਆਨ ਪ੍ਰੰਪਰਾ ਅਤੇ ਆਧੁਨਿਕ ਗਿਆਨ-ਵਿਗਿਆਨ ਦੇ ਤਾਲਮੇਲ ਦਾ ਜਿਊਂਦਾ-ਜਾਗਦਾ ਸਰੂਪ ਆਧੁਨਿਕ ਗੁਰੂਕੁਲਮ ’ਚ ਦੇਖਣ ਨੂੰ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
