ਲਿਵ ਇਨ ਪਾਰਟਨਰ ਕਤਲ : ਮੁਲਜ਼ਮ ਦਾ ਦਾਅਵਾ ਔਰਤ ਨੇ ਕੀਤੀ ਸੀ ਖ਼ੁਦਕੁਸ਼ੀ, ਡਰ ਕੇ ਕੀਤੇ ਟੁਕੜੇ

Friday, Jun 09, 2023 - 06:22 PM (IST)

ਲਿਵ ਇਨ ਪਾਰਟਨਰ ਕਤਲ : ਮੁਲਜ਼ਮ ਦਾ ਦਾਅਵਾ ਔਰਤ ਨੇ ਕੀਤੀ ਸੀ ਖ਼ੁਦਕੁਸ਼ੀ, ਡਰ ਕੇ ਕੀਤੇ ਟੁਕੜੇ

ਠਾਣੇ (ਭਾਸ਼ਾ)- ਆਪਣੀ 'ਲਿਵ ਇਨ ਪਾਰਟਨਰ' ਸਰਸਵਤੀ ਵਿਦਿਆ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਮਨੋਜ ਸਾਨੇ (56) ਨੇ ਦਾਅਵਾ ਕੀਤਾ ਕਿ ਉਸ ਨੇ (ਸਰਸਵਤੀ ਵਿਦਿਆ ਨੇ) ਜ਼ਹਿਰ ਪੀ ਕੇ ਖ਼ੁਦਕੁਸ਼ੀ ਕੀਤੀ ਸੀ ਅਤੇ ਉਸ ਨੇ ਸਿਰਫ਼ ਲਾਸ਼ ਦੇ ਟੁਕੜੇ ਕਰ ਕੇ ਉਸ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਕਿਹਾ ਕਿ ਮੁੰਬਈ ਦੇ ਬਾਹਰੀ ਖੇਤਰ ਮੀਰਾ ਰੋਡ (ਪੂਰਬ) ਇਲਾਕੇ ਤੋਂ ਵੀਰਵਾਰ ਨੂੰ ਗ੍ਰਿਫ਼ਤਾਰ ਸਾਨੇ ਨੇ ਜਾਂਚਕਰਤਾਵਾਂ ਨੂੰ ਇਹ ਵੀ ਦੱਸਿਆ ਕਿ ਉਹ ਐੱਚ.ਆਈ.ਵੀ. ਪੀੜਤ ਹੈ ਅਤੇ ਉਸ ਨੇ 36 ਸਾਲਾ ਸਰਸਵਤੀ ਵਿਦਿਆ ਨਾਲ ਕਦੇ ਸਰੀਰਕ ਸੰਬੰਧ ਨਹੀਂ ਬਣਾਏ ਸਨ। ਸਾਨੇ ਨੇ ਪੁਲਸ ਨੂੰ ਦੱਸਿਆ ਕਿ ਸਰਸਵਤੀ ਵਿਦਿਆ ਦੇ ਮੂੰਹ 'ਚੋਂ ਝੱਗ ਨਿਕਲ ਰਿਹਾ ਸੀ ਅਤੇ ਜ਼ਹਿਰ ਦਾ ਸੇਵਨ ਕਰਨ ਤੋਂ ਬਾਅਦ ਤਿੰਨ ਜੂਨ ਦੀ ਸਵੇਰੇ ਉਸ ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਇਸ ਡਰ ਕਾਰਨ ਕਿ ਉਸ ਨੂੰ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ, ਉਸ ਨੇ ਸਰੀਰ ਨੂੰ ਟਿਕਾਣੇ ਲਗਾਉਣ ਦਾ ਫ਼ੈਸਲਾ ਕੀਤਾ।

PunjabKesari

ਪੁਲਸ ਅਧਿਕਾਰੀ ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਦੋਸ਼ੀ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੁੱਧਵਾਰ ਨੂੰ ਪੁਲਸ ਨੂੰ ਠਾਣੇ ਜ਼ਿਲ੍ਹੇ ਦੇ ਮੀਰਾ ਰੋਡ ਦੇ ਨਵਾਂ ਨਗਰ ਇਲਾਕੇ 'ਚ ਇਕ ਫਲੈਟ ਅੰਦਰੋਂ ਸਰਸਵਤੀ ਵਿਦਿਆ ਦੇ ਸਰੀਰ ਦੇ ਅੰਗ ਮਿਲੇ, ਜਿਨ੍ਹਾਂ 'ਚੋਂ ਕੁਝ ਨੂੰ ਪ੍ਰੈਸ਼ਰ ਕੁਕਰ 'ਚ ਪਕਾਇਆ ਗਿਆ ਸੀ ਅਤੇ ਕੁਝ ਨੂੰ ਭੁੰਨਿਆ ਗਿਆ ਸੀ। ਪੁਲਸ ਅਨੁਸਾਰ ਉਹ ਅਤੇ ਸਾਨੇ ਕਿਰਾਏ ਦੇ ਫਲੈਟ 'ਚ ਰਹਿ ਰਹੇ ਸਨ। ਸਾਨੇ ਨੂੰ ਇਕ ਅਦਾਲਤ ਨੇ 16 ਜੂਨ ਤੱਕ ਪੁਲਸ ਹਿਰਾਸਤ 'ਚ ਭੇਜਿਆ ਹੈ। ਮਾਮਲੇ 'ਚ ਸਾਹਮਣੇ ਆਏ ਵੇਰਵੇ ਨੇ ਪਿਛਲੇ ਸਾਲ ਦੇ ਸ਼ਰਧਾ ਵਾਲਕਰ ਮਾਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਇਸ ਦਰਮਿਆਨ ਸਰਸਵਤੀ ਵਿਦਿਆ ਦੀਆਂ ਤਿੰਨਾਂ ਭੈਣ ਦੇ ਬਿਆਨ ਦਰਜ ਕੀਤੇ ਹਨ। ਉਨ੍ਹਾਂ ਦੇ ਅਪਰਾਧ ਦੇ ਪਿੱਛੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੈ। ਅਜਿਹਾ ਸ਼ੱਕ ਹੈ ਕਿ ਸਰਸਵਤੀ ਵਿਦਿਆ ਦੀ ਮੌਤ 4 ਜੂਨ ਨੂੰ ਹੋਈ ਸੀ ਪਰ ਮੌਤ ਦਾ ਪਤਾ 7 ਜੂਨ ਨੂੰ ਲੱਗਾ ਜਦੋਂ ਜੋੜੇ ਦੇ ਗੁਆਂਢੀਆਂ ਨੇ ਫਲੈਟ ਤੋਂ ਆਉਣ ਵਾਲੀ ਬੱਦਬੂ ਬਰਦਾਸ਼ਤ ਨਾ ਹੋਣ 'ਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਗੁਆਂਢੀਆਂ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਸਾਨੇ ਪਿਛਲੇ ਦਿਨਾਂ ਤੋਂ ਅਵਾਰਾ ਕੁੱਤਿਆਂ ਨੂੰ ਖਾਣਾ ਖੁਆ ਰਿਹਾ ਸੀ, ਜੋ ਉਸ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ।

PunjabKesari


author

DIsha

Content Editor

Related News