ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ ਕਾਰਨ ਹੋਈ ਕਾਰਵਾਈ

Monday, Jun 01, 2026 - 04:21 PM (IST)

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ ਕਾਰਨ ਹੋਈ ਕਾਰਵਾਈ

ਕੋਲਕਾਤਾ- ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦੀ 70 ਫੁੱਟ ਉੱਚੀ ਮੂਰਤੀ ਨੂੰ ਸੋਮਵਾਰ ਨੂੰ ਸੁਰੱਖਿਆ ਕਾਰਨਾਂ ਕਰ ਕੇ ਇੱਥੇ ਲੇਕ ਟਾਊਨ ਤੋਂ ਹਟਾ ਦਿੱਤਾ ਗਿਆ। ਹਾਲੀਆ ਤੂਫਾਨਾਂ ਕਾਰਨ ਮੂਰਤੀ ਢਾਂਚਾਗਤ ਰੂਪ ਨਾਲ ਅਸਥਿਰ ਹੋ ਗਈ ਸੀ। ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਅਧਿਕਾਰੀਆਂ ਅਨੁਸਾਰ, ਮੂਰਤੀ ਨੂੰ ਬਿਨਾਂ ਕਿਸੇ ਨੁਕਸਾਨ ਦੇ ਉਸ ਦੇ ਚਬੂਤਰੇ ਤੋਂ ਵੱਖ ਕੀਤਾ ਗਿਆ ਅਤੇ ਇਕ 'ਹਾਈਡ੍ਰੋਲਿਕ ਕ੍ਰੇਨ' ਦੀ ਮਦਦ ਨਾਲ ਟਰੱਕ 'ਤੇ ਰੱਖਿਆ ਗਿਆ। ਇਹ ਮੂਰਤੀ ਫਿਲਹਾਲ ਪੀਡਬਲਿਊਡੀ ਦੀ ਨਿਗਰਾਨੀ 'ਚ ਰਹੇਗੀ। ਇਸ ਨੂੰ ਮੁੜ ਕਿੱਥੇ ਸਥਾਪਤ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

PunjabKesari

ਹਾਲਾਂਕਿ ਅਜਿਹੀ ਅਫਵਾਹ ਹੈ ਕਿ ਸੂਬਾ ਸਰਕਾਰ ਦੇ ਅੰਤਿਮ ਫੈਸਲੇ ਤੋਂ ਬਾਅਦ ਇਸ ਨੂੰ ਰਵਿੰਦਰ ਸਰੋਵਰ ਜਾਂ ਇਕੋ ਪਾਰਕ 'ਚ ਲਗਾਇਆ ਜਾ ਸਕਦਾ ਹੈ। ਮੂਰਤੀ ਨੂੰ ਲੈ ਕੇ ਚਿੰਤਾਵਾਂ ਕੁਝ ਦਿਨ ਪਹਿਲਾਂ ਉਦੋਂ ਸ਼ੁਰੂ ਹੋਈਆਂ, ਜਦੋਂ ਸਥਾਨਕ ਲੋਕਾਂ ਨੇ ਲੇਕ ਟਾਊਨ ਥਾਣੇ ਨੂੰ ਸੂਚਿਤ ਕੀਤਾ ਕਿ ਤੂਫਾਨ ਦੌਰਾਨ ਇਹ ਮੂਰਤੀ ਹਿੱਲ ਰਹੀ ਸੀ। ਪੁਲਸ ਅਤੇ ਪੀਡਬਲਿਊਡੀ ਕਰਮਚਾਰੀਆਂ ਵਲੋਂ ਕੀਤੇ ਗਏ ਨਿਰੀਖਣ ਤੋਂ ਬਾਅਦ ਠੇਕੇਦਾਰ ਨੇ ਮੂਰਤੀ ਦੇ ਬੁਨਿਆਦੀ ਜੋੜ 'ਚ ਖਰਾਬੀ ਦੀ ਗੱਲ ਕਹੀ ਅਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਇਹ ਢਾਂਚਾ ਖਤਰਨਾਕ ਸਥਿਤੀ 'ਚ ਹੈ ਅਤੇ ਇਸ ਦੇ ਡਿੱਗਣ ਦਾ ਖ਼ਤਰਾ ਹੈ। ਇਸ ਮੂਰਤੀ ਦਾ ਉਦਘਾਟਨ ਪਿਛਲੇ ਸਾਲ ਦਸੰਬਰ 'ਚ ਮੈਸੀ ਦੀ ਕੋਲਕਾਤਾ ਯਾਤਰਾ ਦੌਰਾਨ ਕੀਤਾ ਗਿਆ ਸੀ। ਇਸ ਪ੍ਰਾਜੈਕਟ ਦੀ ਅਗਵਾਈ ਰਾਜ ਦੇ ਸਾਬਕਾ ਮੰਤਰੀ ਸੁਜੀਤ ਬੋਸ ਨੇ ਕੀਤੀ ਸੀ, ਜਿਨ੍ਹਾਂ ਨੂੰ ਹਾਲ ਹੀ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਗਰਪਾਲਿਕਾ ਭਰਤੀ ਘਪਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News