ਜਿਸ ਕ੍ਰਿਸ਼ਨ ਮੂਰਤੀ ਨੂੰ ਪਤੀ ਮੰਨ ਅਮਰ ਹੋਈ ਮੀਰਾ, ਪਹਿਲੀ ਵਾਰ ਕਰੋ ਉਸ ਦੇ ਦਰਸ਼ਨ
Friday, Sep 04, 2026 - 02:52 PM (IST)
ਨੈਸ਼ਨਲ ਡੈਸਕ- ਭਗਵਾਨ ਕ੍ਰਿਸ਼ਨ ਨੂੰ ਪਤੀ ਰੂਪ ਮੰਨਣ ਵਾਲੀ ਮੀਰਾਬਾਈ ਦੀ ਭਗਤੀ ਅਤੇ ਸਮਰਪਣ ਦਾ ਪ੍ਰਤੀਕ ਰਹੀ 'ਮੁਰਲੀਧਰ ਜੀ' ਦੀ ਮੂਰਤੀ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ। ਕਾਲੇ ਮਾਰਬਲ ਦੀ 14 ਇੰਚ ਦੀ ਇਹ ਮੂਰਤੀ ਮੇੜਤੀਆ ਵੰਸ਼ ਦੇ ਟਿਕਾਣੇ ਪਾਲੀ ਜ਼ਿਲ੍ਹੇ ਦੇ ਘਾਣੇਰਾਵ ਮਹਿਲ 'ਚ ਅੱਜ ਵੀ ਸੁਰੱਖਿਅਤ ਹੈ। ਮਹਿਲ ਦੇ ਪ੍ਰਾਚੀਨ ਮੰਦਰ 'ਚ ਮੀਰਾ ਦੇ ਕ੍ਰਿਸ਼ਨ ਯਾਨੀ ਮੁਰਲੀਧਰ ਦੀ ਮੂਰਤੀ ਦੀ ਪੂਜਾ ਹੋ ਰਹੀ ਹੈ।
ਘਾਣੇਰਾਵ ਦੀ ਠਕੁਰਾਣੀ ਅਤੇ ਇਤਿਹਸਕਾਰ ਸਰਿਤਾ ਕੁਮਾਰੀ ਦੱਸਦੀ ਹੈ ਕਿ ਕ੍ਰਿਸ਼ਨ ਜੀ ਦੇ ਪ੍ਰਤੀ ਮੀਰਾ ਦੇ ਪ੍ਰੇਮ ਦੀ ਛੋਟੀ ਜਿਹੀ ਕਹਾਣੀ ਹੈ। ਜਦੋਂ ਮੀਰਾ ਲਗਭਗ 5 ਸਾਲ ਦੀ ਸੀ ਤਾਂ ਉਨ੍ਹਾਂ ਨੇ ਰਾਵਲਾ (ਮਹਿਲ) ਦੇ ਕੋਲੋਂ ਲੰਘਦੀ ਹੋਈ ਇਕ ਬਾਰਾਤ ਦੇਖੀ ਅਤੇ ਮਾਸੂਮੀਅਤ ਨਾਲ ਆਪਣੀ ਮਾਂ ਤੋਂ ਪੁੱਛਿਆ,''ਮਹਾਰੋ ਬਿੰਦ ਕਠੈ?'' ਯਾਨੀ ਮੇਰਾ ਪਤੀ ਕਿੱਥੇ ਹੈ?'' ਮਾਂ ਨੇ ਕ੍ਰਿਸ਼ਨ ਦੀ ਮੂਰਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ,''ਉਹ ਰਹੇ।'' ਉਹ ਸ਼ਬਦ ਮੀਰਾ ਦੇ ਅਧਿਆਤਮਿਕ ਜੀਵਨ ਦੀ ਨੀਂਹ ਬਣ ਗਏ। ਉਦੋਂ ਤੋਂ ਉਨ੍ਹਾਂ ਨੇ ਕ੍ਰਿਸ਼ਨ ਨੂੰ ਆਪਣਾ ਲਾੜਾ ਅਤੇ ਖੁਦ ਨੂੰ ਉਨ੍ਹਾਂ ਦੀ ਸਮਰਪਿਤ ਲਾੜੀ ਮੰਨਿਆ।
ਮਾਨਤਾ ਹੈ ਕਿ ਉਹ ਇਸ ਪਵਿੱਤਰ ਮੂਰਤੀ ਨੂੰ ਆਪਣੇ ਕੋਲ ਰੱਖਦੀ ਸੀ ਅਤੇ ਸਨ 1516 'ਚ ਵਿਆਹ ਤੋਂ ਬਾਅਦ ਉਸ ਨੂੰ ਚਿਤੌੜ ਲੈ ਗਈ। ਉਨ੍ਹਾਂ ਦਾ ਵਿਆਹ ਬਹੁਤ ਘੱਟ ਸਮੇਂ ਦਾ ਰਿਹਾ। ਯੁੱਧ 'ਚ ਜ਼ਖਮੀ ਹੋਏ ਉਨ੍ਹਾਂ ਦੇ ਪਤੀ ਕੁੰਵਰ ਭੋਜਰਾਜ ਦਾ 1521 'ਚ ਦਿਹਾਂਤ ਹੋ ਗਿਆ। ਮੀਰਾ ਸਤੀ ਨਹੀਂ ਹੋਈ। 1527 'ਚ ਖਾਨਵਾ ਦੇ ਯੁੱਧ 'ਚ ਮੀਰਾ ਦੇ ਪਿਤਾ ਰਾਵ ਰਤਨ ਸਿੰਘ ਸ਼ਹੀਦ ਹੋ ਗਏ। ਵੈਰਾਗਿਆ ਦੇ ਰਸਤੇ 'ਤੇ ਵਰਿੰਦਾਵਨ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਚਚੇਰੇ ਭਰਾ ਠਾਕੁਰ ਪ੍ਰਤਾਪ ਸਿੰਘ ਨੂੰ ਮੂਰਤੀ ਸੌਂਪ ਦਿੱਤੀ। ਉਹ 1928 'ਚ ਨਾਡੋਲ ਅਤੇ ਫਿਰ ਘਾਣੇਰਾਵ ਗਏ। ਉੱਥੇ ਮਹਿਲ ਦੀ ਜਨਾਨਾ ਡਿਓੜੀ ਦੇ ਮੰਦਰ 'ਚ ਮੂਰਤੀ ਸਥਾਪਤ ਕੀਤੀ, ਜਿੱਥੇ ਇਹ ਮੁਰਲੀਧਰ ਜੀ ਦੇ ਨਾਂ ਨਾਲ ਜਾਣੀ ਗਈ। ਹਰ ਸਾਲ ਜਨਮ ਅਸ਼ਟਮੀ 'ਤੇ ਇੱਥੇ ਮੇਲਾ ਲੱਗਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
