ਸਮੁੰਦਰੀ ਫੌਜ ਦੀ ਇਤਿਹਾਸਿਕ ਪ੍ਰਾਪਤੀ. INS ਵਿਕ੍ਰਾਂਤ ’ਤੇ ਹਲਕੇ ਲੜਾਕੂ ਜਹਾਜ਼ ਦੀ ਲੈਂਡਿੰਗ

02/07/2023 11:13:32 AM

ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਆਪਣੇ ਦੇਸ਼ ਵਿਕਸਿਤ ਹਲਕੇ ਲੜਾਕੂ ਜਹਾਜ਼ (ਐੱਲ. ਸੀ. ਏ.-ਨੇਵੀ) ਨੂੰ ਸੋਮਵਾਰ ਨੂੰ ਜਹਾਜ਼ ਢੋਹਣ ਵਾਲੇ ਬੇੜੇ ਆਈ. ਐੱਨ. ਐੱਸ. ਵਿਕ੍ਰਾਂਤ ’ਤੇ ਉਤਾਰਿਆ ਗਿਆ। ਸਮੁੰਦਰੀ ਫੌਜ ਨੇ ਕਿਹਾ ਕਿ ਉਸ ਦੇ ਪਾਇਲਟ ਨੇ ਜਹਾਜ਼ ਨੂੰ ਬੇੜੇ ’ਤੇ ਉਤਾਰਿਆ।

ਸਮੁੰਦਰੀ ਫੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ ਸਮੁੰਦਰੀ ਫੌਜ ਦੇ ਪਾਇਲਟ ਵੱਲੋਂ ਐੱਲ. ਸੀ. ਏ. (ਨੇਵੀ) ਨੂੰ ਆਈ. ਐੱਨ. ਐੱਸ. ਵਿਕ੍ਰਾਂਤ ’ਤੇ ਉਤਾਰੇ ਜਾਣ ਨਾਲ ਭਾਰਤੀ ਸਮੁੰਦਰੀ ਫੌਜ ਨੇ ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ।

ਬਿਆਨ ’ਚ ਕਿਹਾ ਗਿਆ ਹੈ ਕਿ ਐੱਲ. ਸੀ. ਏ. ਨੂੰ ਆਈ. ਐੱਨ. ਐੱਸ. ਵਿਕ੍ਰਾਂਤ ’ਤੇ ਉਤਾਰੇ ਜਾਣ ਨਾਲ ਸਵਦੇਸ਼ੀ ਲੜਾਕੂ ਜਹਾਜ਼ ਨਾਲ ਸਵਦੇਸ਼ੀ ਜਹਾਜ਼ ਢੇਹਣ ਵਾਲੇ ਬੇੜੇ ਦੇ ਡਿਜ਼ਾਈਨ, ਵਿਕਸਿਤ ਅਤੇ ਨਿਰਮਾਣ ਕਰਨ ਦੀ ਭਾਰਤ ਦੀ ਸਮਰੱਥਾ ਪ੍ਰਦਰਸ਼ਿਤ ਹੋਈ ਹੈ। ਸਤੰਬਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪਹਿਲੇ ਦੇਸ਼ ’ਚ ਬਣੇ ਜਹਾਜ਼ ਢੋਹਣ ਵਾਲੇ ਬੇੜੇ ਆਈ. ਐੱਨ. ਐੱਸ. ਵਿਕ੍ਰਾਂਤ ਨੂੰ ਸਮੁੰਦਰੀ ਫੌਜ ਦੀ ਸੇਵਾ ’ਚ ਸ਼ਾਮਲ ਕੀਤਾ ਸੀ।


Rakesh

Content Editor

Related News