Gurugram ਦੀ ਹਾਈਪ੍ਰੋਫਾਈਲ ਸੁਸਾਇਟੀ ''ਚ ਡਿੱਗੀ ਲਿਫਟ, 11 ਸਾਲਾ ਲੜਕੀ ਦੀ ਹੱਡੀ ਟੁੱਟੀ, ਮਾਮਲਾ ਦਰਜ
Saturday, Sep 07, 2024 - 01:36 AM (IST)
ਗੁਰੂਗ੍ਰਾਮ : ਗੁਰੂਗ੍ਰਾਮ ਦੇ ਸੈਕਟਰ 108 ਸਥਿਤ ਰਹੇਜਾ ਵੇਦਾਂਤਾ ਸੁਸਾਇਟੀ ਵਿਚ ਇਕ ਲਿਫਟ ਦੇ ਕਥਿਤ ਤੌਰ 'ਤੇ ਡਿੱਗਣ ਨਾਲ ਉਸ ਵਿਚ ਮੌਜੂਦ 11 ਸਾਲਾਂ ਦੀ ਲੜਕੀ ਦੇ ਗਿੱਟੇ (ਅੱਡੀ ਦੇ ਉੱਪਰ ਵਾਲਾ ਹਿੱਸਾ) ਦੀ ਹੱਡੀ ਟੁੱਟ ਗਈ, ਜਿਸ ਤੋਂ ਬਾਅਦ ਪੁਲਸ ਨੇ ਲਾਪ੍ਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਥਿਤ ਤੌਰ 'ਤੇ ਲਿਫਟ ਤੀਜੀ ਮੰਜ਼ਿਲ ਤੋਂ ਡਿੱਗੀ ਸੀ। ਅਧਿਕਾਰੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਲੜਕੀ ਦੇ ਮਾਪਿਆਂ ਨੇ ਰਹੇਜਾ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (ਆਰਡਬਲਯੂਏ) ਦੇ ਪ੍ਰਬੰਧਨ ਨੂੰ ਇਕ ਈ-ਮੇਲ ਭੇਜਿਆ ਸੀ ਅਤੇ ਲਿਫਟ ਮੇਨਟੇਨੈਂਸ ਕੰਪਨੀ ਓਟੀਆਈਐੱਸ ਐਲੀਵੇਟਰ ਕੰਪਨੀ ਅਤੇ ਸੁਸਾਇਟੀ ਦੇ ਆਰਡਬਲਯੂਏ ਪ੍ਰਧਾਨ ਦੇ ਖਿਲਾਫ ਪੁਲਸ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਕਰਾਟੇ ਟੀਚਰ ਨੇ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀ ਛੇੜਛਾੜ, ਪਿਓ ਨੇ ਪ੍ਰਿੰਸੀਪਲ 'ਤੇ ਲਾਏ ਗੰਭੀਰ ਦੋਸ਼
ਪੀੜਤਾ ਦੀ ਮਾਂ ਹਿਮਿਕਾ ਖੁਰਾਣਾ ਨੇ ਪੁਲਸ ਨੂੰ ਦੱਸਿਆ ਕਿ ਘਟਨਾ 20 ਅਗਸਤ ਦੀ ਹੈ। ਉਸ ਨੇ ਦੱਸਿਆ ਕਿ ਜਿਵੇਂ ਹੀ ਲਿਫਟ ਦਾ ਦਰਵਾਜ਼ਾ ਬੰਦ ਹੋਇਆ ਤਾਂ ਅੰਦਰੋਂ ਜ਼ੋਰਦਾਰ ਝਟਕਾ ਲੱਗਾ ਜਿਸ ਕਾਰਨ ਉਸ ਦੀ ਲੜਕੀ ਹੇਠਾਂ ਡਿੱਗ ਗਈ ਅਤੇ ਗੰਭੀਰ ਜ਼ਖਮੀ ਹੋ ਗਈ। ਉਸ ਨੇ ਦੋਸ਼ ਲਾਇਆ, “ਦਸੰਬਰ 2023, ਫਰਵਰੀ 2024 ਅਤੇ ਅਗਸਤ 2024 ਵਿਚ ਲਿਫਟ ਦੇ ਹਿੱਲਣ, ਝਟਕੇ ਅਤੇ ਉੱਚੀ ਆਵਾਜ਼ਾਂ ਬਾਰੇ ਆਰਡਬਲਯੂਏ ਅਤੇ ਰੱਖ-ਰਖਾਅ ਟੀਮ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਫਿਰ ਵੀ ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।''
ਖੁਰਾਣਾ ਨੇ ਸ਼ਿਕਾਇਤ 'ਚ ਦੋਸ਼ ਲਾਇਆ, ''ਜੇਕਰ ਲਿਫਟ ਉਪਰਲੀ ਮੰਜ਼ਿਲ 'ਤੇ ਹੁੰਦੀ ਤਾਂ ਇਹ ਹਾਦਸਾ ਹੋਰ ਵੀ ਘਾਤਕ ਹੋ ਸਕਦਾ ਸੀ।'' ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਰਾਜਿੰਦਰ ਪਾਰਕ ਥਾਣਾ ਪੁਲਸ ਨੇ ਵੀਰਵਾਰ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਆਰਡਬਲਯੂਏ ਦੇ ਖਿਲਾਫ ਇਕ ਐੱਫਆਈਆਰ ਦਰਜ ਕੀਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8