ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਨੇ ਕੀਤੀ ਮਾਤਾ ਵੈਸ਼ਣੋ ਦੇਵੀ ਮੰਦਰ ਜਾ ਕੇ ਪੂਜਾ, 'ਲਾਈਵ ਦਰਸ਼ਨ' ਸੇਵਾ ਕੀਤੀ ਸ਼ੁਰੂ
Sunday, Oct 22, 2023 - 07:51 PM (IST)
ਜੰਮੂ : ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਰਿਆਸੀ ਜ਼ਿਲ੍ਹੇ ਦੀਆਂ ਤ੍ਰਿਕੁਟਾ ਪਹਾੜੀਆਂ 'ਚ ਸਥਿਤ, ਮਾਤਾ ਵੈਸ਼ਣੋ ਦੇਵੀ ਦੇ ਮੰਦਰ 'ਚ ਪੂਜਾ ਕੀਤੀ ਅਤੇ ਸ਼ਰਧਾਲੂਆਂ ਲਈ 'ਲਾਈਵ ਦਰਸ਼ਨ' ਦੀ ਸੁਵਿਧਾ ਦਾ ਉਦਘਾਟਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਮੁਖੀ ਸਿਨਹਾ ਨੇ ਮਾਤਾ ਵੈਸ਼ਣੋ ਦੇਵੀ ਤੀਰਥ ਯਾਤਰਾ 'ਤੇ ਪ੍ਰਕਾਸ਼ਿਤ 'ਭਗਤੀ ਕੀ ਸ਼ਕਤੀ' ਨਾਂ ਦੀ ਪੁਸਤਕ ਵੀ ਰਿਲੀਜ਼ ਕੀਤੀ। ਉਨ੍ਹਾਂ ਕਿਹਾ ਕਿ ਉਪਰਾਜਪਾਲ ਮਹਾ-ਅਸ਼ਟਮੀ ਦੇ ਮੌਕੇ ਮੰਦਰ ਆਏ ਸਨ ਤੇ ਉਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੁਖ-ਸ਼ਾਂਤੀ ਦੀ ਪ੍ਰਾਰਥਨਾ ਕੀਤੀ। ਸਿਨਹਾ ਨੇ ਸ਼੍ਰਾਈਨ ਬੋਰਡ ਦੀ ਵੈੱਬਸਾਈਟ 'ਤੇ ਲਾਈਵ ਦਰਸ਼ਨ ਦੀ ਸੁਵਿਧਾ ਅਤੇ ਇਕ ਦੋ-ਭਾਸ਼ੀ ਚੈਟਬੋਟ ਦੀ ਵੀ ਸ਼ੁਰੂਆਤ ਕੀਤੀ। ਲਾਈਵ ਦਰਸ਼ਨ ਦੀ ਸੁਵਿਧਾ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਉਪਲੱਬਧ ਹੈ।
ਇਹ ਵੀ ਪੜ੍ਹੋ : 100 ਦਿਨ ਪਹਿਲਾਂ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਮੈਡੀਕਲ ਰਿਪੋਰਟ ਨੇ ਉਡਾਏ ਹੋਸ਼
ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਵਿਆਪਕ ਸੁਵਿਧਾਵਾਂ ਦੇਣ ਲਈ ਇਹ ਪਹਿਲ ਕੀਤੀ ਗਈ ਹੈ। ਇਸ ਦੇ ਇਲਾਵਾ ਤੀਰਥ ਯਾਤਰੀਆਂ ਨੂੰ ਪ੍ਰਮਾਣਿਕ ਜਾਣਕਾਰੀ ਦੇਣ ਲਈ ਵੈੱਬਸਾਈਟ 'ਤੇ 'ਸ਼ਕਤੀ' ਨਾਂ ਦਾ ਇਕ ਇੰਟਰਐਕਟਿਵ ਚੈਟਬਾੱਟ ਮੁਹੱਈਆ ਕਰਵਾਇਆ ਗਿਆ ਹੈ ਜੋ ਸਵਾਲਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨ ਲਈ 24 ਘੰਟੇ ਮਦਦ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਚੈਟਬਾੱਟ ਵੱਲੋਂ ਦਿੱਤੀ ਗਈ ਜਾਣਕਾਰੀ ਸ਼ਰਧਾਲੂਆਂ ਨੂੰ ਯਾਤਰਾ ਦੀ ਯੋਜਨਾ ਬਣਾਉਣ 'ਚ ਵੀ ਮਦਦਗਾਰ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8