''ਆਪ'' ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ''ਤੇ ਉੱਪ ਰਾਜਪਾਲ ''ਤੇ ਭੜਕੇ CM ਕੇਜਰੀਵਾਲ

Thursday, Feb 29, 2024 - 04:02 PM (IST)

''ਆਪ'' ਸਰਕਾਰ ਦੀਆਂ ਯੋਜਨਾਵਾਂ ਬੰਦ ਕਰਨ ''ਤੇ ਉੱਪ ਰਾਜਪਾਲ ''ਤੇ ਭੜਕੇ CM ਕੇਜਰੀਵਾਲ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਅਧਿਕਾਰੀਆਂ ਨੂੰ ਬੱਸ ਮਾਰਸ਼ਲ ਯੋਜਨਾ ਸਮੇਤ ਸੂਬਾ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਰੋਕਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਇਸ ਦੋਸ਼ 'ਤੇ ਉੱਪ ਰਾਜਪਾਲ ਦਫ਼ਤਰ ਵਲੋਂ ਫ਼ਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਅਤੇ ਕਲਸਟਰ ਬੱਸ 'ਚ ਮਾਰਸ਼ਲ ਵਜੋਂ ਤਾਇਨਾਤ ਨਾਗਰਿਕ ਸੁਰੱਖਿਆ ਸਵੈਮ ਸੇਵੀਆਂ ਨੂੰ ਹਟਾਉਣ ਦੇ ਮੁੱਦੇ 'ਤੇ ਦਿੱਲੀ ਵਿਧਾਨ ਸਭਾ 'ਚ ਕੇਜਰੀਵਾਲ ਨੇ ਕਿਹਾ ਕਿ ਇਹ ਯੋਜਨਾ 2015 ਤੋਂ 2022 ਤੱਕ ਸਹੀ ਤਰ੍ਹਾਂ ਚੱਲੀ। ਮੁੱਖ ਮੰਤਰੀ ਨੇ ਕਿਹਾ,''ਅਸੀਂ ਔਰਤਾਂ ਦੀ ਸੁਰੱਖਿਆ ਯਕੀਨੀ ਕਰਨ ਦੇ ਵਾਅਦੇ ਨਾਲ 2015 'ਚ ਸਰਕਾਰ ਬਣਾਈ ਸੀ। ਅਸੀਂ 5 ਸਾਲ 'ਚ ਸੀਸੀਟੀਵੀ ਕੈਮਰੇ ਲਗਾਏ, ਹਨ੍ਹੇਰੇ ਵਾਲੀਆਂ ਥਾਵਾਂ 'ਤੇ ਸਟ੍ਰੀਟ ਲਾਈਟ ਲਗਾਈਆਂ ਅਤੇ ਬੱਸਾਂ 'ਚ ਸੀਸੀਟੀਵੀ ਕੈਮਰੇ ਅਤੇ 'ਪੈਨਿਕ ਬਟਨ' ਲਗਾਏ ਅਤੇ ਮਾਰਸ਼ਲ ਤਾਇਨਾਤ ਕੀਤੇ। ਬੱਸ ਮਾਰਸ਼ਲ ਵਲੋਂ ਕੀਤੇ ਗਏ ਚੰਗੇ ਕੰਮ ਦੇ ਕਈ ਉਦਾਹਰਣ ਮੌਜੂਦ ਹਨ।''

 

ਉਨ੍ਹਾਂ ਕਿਹਾ ਕਿ ਬੱਸ ਮਾਰਸ਼ਲ ਯੋਜਨਾ ਦੇ ਅਧੀਨ 8 ਸਾਲਾਂ ਤੱਕ ਸਹੀ ਢੰਗ ਨਾਲ ਕੰਮ ਹੋਇਆ ਪਰ 2023 'ਚ ਅਧਿਕਾਰੀਆਂ ਨੇ ਇਹ ਕਹਿੰਦੇ ਹੋਏ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨਾਗਰਿਕ ਸੁਰੱਖਿਆ ਸਵੈਮ ਸੇਵੀ ਮਾਰਸ਼ਲ ਵਜੋਂ ਕੰਮ ਨਹੀਂ ਕਰ ਸਕਦੇ। ਕੇਜਰੀਵਾਲ ਨੇ ਦੋਸ਼ ਲਗਾਇਆ,''ਉੱਪ ਰਾਜਪਾਲ ਨੇ ਅਧਿਕਾਰੀਆਂ ਨੇ ਬੱਸ ਮਾਰਸ਼ਲ ਯੋਜਨਾ ਰੋਕਣ ਲਈ ਕਿਹਾ ਹੈ। ਉੱਪ ਰਾਜਪਾਲ ਨੇ ਇਹ ਕਹਿੰਦੇ ਹੋਏ ਮਾਰਸ਼ਲ ਦੀ ਨਿਯੁਕਤੀ 'ਤੇ ਸਵਾਲ ਚੁੱਕੇ ਕਿ ਉੱਥੇ (ਬੱਸ 'ਚ) ਸੀ.ਸੀ.ਟੀ.ਵੀ. ਕੈਮਰੇ ਅਤੇ 'ਪੈਨਿਕ ਬਟਨ' ਹਨ।'' ਉਨ੍ਹਾਂ ਨੇ ਭਾਜਪਾ 'ਤੇ ਦੋਸ਼ ਲਗਾਇਆ ਕਿ ਉਹ ਇਸ ਮੁੱਦੇ 'ਤੇ ਸਿਰਫ਼ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਉਨ੍ਹਾਂ ਨੇ ਪਾਣੀ 'ਤੇ ਵਧੇ ਹੋਏ ਬਿੱਲਾਂ ਲਈ ਇਕਮੁਸ਼ਤ ਹੱਲ ਯੋਜਨਾ 'ਤੇ ਸਕਸੈਨਾ ਦੀ ਚਿੱਠੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ,''ਉੱਪ ਰਾਜਪਾਲ ਦੀ ਚਿੱਠੀ 'ਚ ਸਹੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੀ।'' ਉਨ੍ਹਾਂ ਕਿਹਾ ਕਿ ਅਜਿਹੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News