ਕਪਿਲ ਮਿਸ਼ਰਾ ਨੂੰ ਝਟਕਾ, ''ਆਪ'' ਨੂੰ 2 ਕਰੋੜ ਦਾ ਚੰਦਾ ਦੇਣ ਵਾਲਾ ਆਇਆ ਸਾਹਮਣੇ

05/18/2017 4:30:06 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ''ਤੇ ਫਰਜ਼ੀ ਕੰਪਨੀਆਂ ਤੋਂ 2 ਕਰੋੜ ਰੁਪਏ ਚੰਦਾ ਲੈਣ ਦੇ ਮਾਮਲੇ ''ਚ ਨਵਾਂ ਮੋੜ ਆ ਗਿਆ ਹੈ। ਚੰਦਾ ਦੇਣ ਦੇ 3 ਸਾਲ ਬਾਅਦ ਪਹਿਲੀ ਵਾਰ ਇਕ ਨੌਜਵਾਨ ਸਾਹਮਣੇ ਆਇਆ ਹੈ, ਜਿਸ ਨੇ ਇਹ ਕਬੂਲ ਕੀਤਾ ਹੈ ਕਿ ਉਸ ਨੇ ਹੀ 50-50 ਲੱਖ ਰੁਪਏ ਦਾ ਡਿਮਾਂਡ ਡਰਾਫਟ ਬਣਾ ਕੇ ''ਆਪ'' ਨੂੰ ਚੰਦਾ ਦਿੱਤਾ ਸੀ। ਨਾਰਥ-ਈਸਟ ਦਿੱਲੀ ਦੇ ਗੰਗ ਵਿਹਾਰ ਇਲਾਕੇ ਦੇ ਵਾਸੀ ਮੁਕੇਸ਼ ਸ਼ਰਮਾ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਹੀ ਅਪ੍ਰੈਲ 2014 ''ਚ ਚੰਦਾ ਦਿੱਤਾ ਸੀ। ਮੁਕੇਸ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਕੰਪਨੀਆਂ ਫਰਜ਼ੀ ਨਹੀਂ ਹਨ ਪਰ ਉਹ ਸਿਆਸੀ ਵਿਵਾਦ ''ਚ ਨਹੀਂ ਪੈਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਉਸ ਸਮੇਂ ਆਪਣੀ ਗੱਲ ਸਾਰਿਆਂ ਦੇ ਸਾਹਮਣੇ ਨਹੀਂ ਕਹੀ।
ਮੁਕੇਸ਼ ਨੇ ਦੱਸਾ ਕਿ ਉਨ੍ਹਾਂ ਨੇ ਨਾ ਤਾਂ ਕਦੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ ਅਤੇ ਨਾ ਹੀ ਉਹ ਉਨ੍ਹਾਂ ਨੂੰ ਜਾਣਦੇ ਹਨ। ਉਨ੍ਹਾਂ ਦੀ ''ਆਪ'' ਦੇ ਖਜਾਂਚੀ ਸੰਜੂ ਅਤੇ ਸਕੱਤਰ ਪੰਕਜ ਗੁਪਤਾ ਨਾਲ ਹੋਈ ਸੀ। ਉਨ੍ਹਾਂ ਨੇ ਚੰਦਾ ਇਸ ਲਈ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਲੋਕ ਰਾਜਨੀਤੀ ''ਚ ਕੁਝ ਚੰਗਾ ਅਤੇ ਨਵਾਂ ਕਰਨ ਆਏ ਹਨ। ਦਿੱਲੀ ਦੇ ਬਰਖ਼ਾਸਤ ਮੰਤਰੀ ਕਪਿਲ ਮਿਸ਼ਰਾ ਨੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਨੇ ਫਰਜ਼ੀ ਕੰਪਨੀਆਂ ਤੋਂ 2 ਕਰੋੜ ਰੁਪਏ ਚੰਦਾ ਲਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਚੰਦਾ ਦੇਣ ਵਾਲੇ ਨਾ ਤਾਂ ਕਿਸੇ ਨੌਜਵਾਨ ਦਾ ਪਤਾ ਹੈ ਅਤੇ ਨਾ ਹੀ ਦਾਨਦਾਤਾ ਕੰਪਨੀਆਂ ਦਾ ਕੁਝ ਪਤਾ ਹੈ। ਇਸ ਦੌਰਾਨ ਸਾਹਮਣੇ ਆਏ ਸ਼ਖਸ ਮੁਕੇਸ਼ ਨੇ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਕੰਪਨੀਆਂ ਹਨ, ਜੋ ਕਰਜ਼ ਲੈਣ-ਦੇਣ ਅਤੇ ਜ਼ਮੀਨ ਦੀ ਖਰੀਦ-ਵਿਕਰੀ ਦਾ ਕਾਰੋਬਾਰ ਕਰਦੀਆਂ ਹਨ।


Disha

News Editor

Related News