ਸ਼ਿਮਲਾ ’ਚ 5 ਸਾਲ ਦੇ ਬੱਚੇ ਨੂੰ ਉਠਾ ਕੇ ਲੈ ਗਿਆ ਤੇਂਦੁਆ, ਭਾਲ ਜਾਰੀ

Saturday, Nov 06, 2021 - 09:55 AM (IST)

ਸ਼ਿਮਲਾ ’ਚ 5 ਸਾਲ ਦੇ ਬੱਚੇ ਨੂੰ ਉਠਾ ਕੇ ਲੈ ਗਿਆ ਤੇਂਦੁਆ, ਭਾਲ ਜਾਰੀ

ਸ਼ਿਮਲਾ (ਭਾਸ਼ਾ)- ਦੀਵਾਲੀ ਦੀ ਰਾਤ 5 ਸਾਲ ਦੇ ਇਕ ਬੱਚੇ ਨੂੰ ਇੱਥੇ ਇਕ ਜੰਗਲੀ ਤੇਂਦੁਆ ਚੁੱਕ ਕੇ ਲੈ ਗਿਆ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਵੀਰਵਾਰ ਰਾਤ ਨੂੰ ਪੁਰਾਣੇ ਬੱਸ ਸਟੈਂਡ ਇਲਾਕੇ ਵਿਚ ਆਪਣੇ ਘਰ ਕੋਲ ਰਾਤ 8 ਵਜੇ ਉਕਤ ਬੱਚਾ ਆਪਣੇ ਭਰਾ ਨਾਲ ਖੇਡ ਰਿਹਾ ਸੀ ਕਿ ਇਕ ਜੰਗਲੀ ਤੇਂਦੁਆ ਉਸ ਨੂੰ ਚੁੱਕ ਕੇ ਲੈ ਗਿਆ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਪਰ ਸ਼ੁੱਕਰਵਾਰ ਰਾਤ ਤੱਕ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਜੰਗਲਾਤ ਅਧਿਕਾਰੀ ਰਵੀ ਸ਼ੰਕਰ ਨੇ ਕਿਹਾ ਕਿ ਬੱਚਾ ਕਿਹੜਾ ਜਾਨਵਰ ਲੈ ਕੇ ਗਿਆ, ਇਹ ਯਕੀਨੀ ਨਹੀਂ ਹੈ। ਬੱਚੇ ਦੇ ਛੋਟੇ ਭਰਾ ਨੇ ਪਰਿਵਾਰ ਨੂੰ ਦੱਸਿਆਕਿ ਇਕ ਜਾਨਵਰ ਉਸ ਨੂੰ ਚੁੱਕ ਕੇ ਲੈ ਗਿਆ। ਅਧਿਕਾਰੀ ਨੇ ਕਿਹਾ ਕਿ ਘਟਨਾ ਬਾਰੇ ਬੱਚੇ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਤੁਰੰਤ ਬਚਾਅ ਦਲ (ਆਰ.ਆਰ.ਟੀ.) ਨੂੰ ਰਾਤ 11 ਵਜੇ ਫ਼ੋਨ ਆਇਆ। ਆਰ.ਆਰ.ਟੀ. ਅਤੇ ਪੁਲਸ ਨੇ ਤੁੰਰਤ ਪ੍ਰਤੀਕਿਰਿਆ ਦਲ (ਕਿਊ.ਆਰ.ਟੀ.) ਨੇ ਸਾਂਝੇ ਰੂਪ ਨਾਲ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ 40 ਗੱਡੀਆਂ ਦੀ ਟੱਕਰ, 5 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News