ਠਾਣੇ ਦੇ ਸ਼ਾਪਿੰਗ ਮਾਲ ''ਚ ਨਜ਼ਰ ਆਇਆ ਤੇਂਦੂਆ, 6 ਘੰਟਿਆਂ ਬਾਅਦ ਕੀਤਾ ਕਾਬੂ

Wednesday, Feb 20, 2019 - 04:19 PM (IST)

ਠਾਣੇ ਦੇ ਸ਼ਾਪਿੰਗ ਮਾਲ ''ਚ ਨਜ਼ਰ ਆਇਆ ਤੇਂਦੂਆ, 6 ਘੰਟਿਆਂ ਬਾਅਦ ਕੀਤਾ ਕਾਬੂ

ਠਾਣਾ-ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਇਕ ਸ਼ਾਪਿੰਗ ਮਾਲ 'ਚ ਸਵੇਰੇਸਾਰ ਤੇਂਦੂਆ ਦੇਖਣ 'ਤੇ ਲੋਕਾਂ 'ਚ ਹੜਕੰਪ ਮੱਚ ਗਿਆ। ਇਸ ਸੰਬੰਧੀ ਤਰੁੰਤ ਵਣ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਅਤੇ ਲਗਭਗ 6 ਘੰਟਿਆਂ ਤੋਂ ਬਾਅਦ ਕਾਬੂ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਵਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਤੇਂਦੂਏ ਨੂੰ ਕੁਝ ਲੋਕਾਂ ਨੇ ਅੱਜ ਤੜਕਸਾਰ ਲਗਭਗ 5.30 ਵਜੇ ਸਮਤਾ ਨਗਰ ਸਥਿਤ ਕੋਰੂਮ ਮਾਲ 'ਚ ਦੇਖਿਆ ਸੀ। ਪੁਲਸ ਅਤੇ ਵਣ ਵਿਭਾਗ ਦੇ ਅਧਿਕਾਰੀ ਦੁਆਰਾ ਦੋ-ਤਿੰਨ ਘੰਟਿਆਂ ਤੱਕ ਮਾਲ ਦੀ ਤਲਾਸ਼ੀ ਕੀਤੀ ਪਰ ਬਾਅਦ 'ਚ ਪਤਾ ਲੱਗਿਆ ਕਿ ਤੇਂਦੂਆ ਮਾਲ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਗਿਆ ਅਤੇ ਨੇੜੇ ਇਕ ਹੋਟਲ ਦੇ ਬੇਸਮੈਂਟ 'ਚ ਪਹੁੰਚ ਗਿਆ, ਜਿੱਥੇ ਵਣ ਅਧਿਕਾਰੀਆਂ ਨੇ ਸਵੇਰੇ ਲਗਭਗ 11.50 ਵਜੇ ਪੋਖਰਣ ਰੋਡ 'ਤੇ ਸਥਿਤ ਹੋਟਲ ਦੇ ਬੇਸਮੈਂਟ 'ਚ ਤੇਂਦੂਏ ਨੂੰ ਬੇਹੋਸ਼ ਕਰਕੇ ਫੜ੍ਹਨ 'ਚ ਸਫਲ ਹੋਏ।


author

Iqbalkaur

Content Editor

Related News