ਦਿੱਲੀ ’ਚ ਹਾਈ ਕੋਰਟ ਦੇ ਵਕੀਲ ਨੂੰ ਡੰਡੇ ਨਾਲ ਕੁੱਟਿਆ
Sunday, Feb 01, 2026 - 11:05 PM (IST)
ਨਵੀਂ ਦਿੱਲੀ, (ਭਾਸ਼ਾ)- ਉੱਤਰ-ਪੱਛਮੀ ਦਿੱਲੀ ਦੇ ਮੁਖਰਜੀ ਨਗਰ ਦੇ ਨੇੜੇ ਰੋਡ ਰੇਜ ਦੀ ਇਕ ਘਟਨਾ ’ਚ ਦਿੱਲੀ ਹਾਈ ਕੋਰਟ ’ਚ ਵਕਾਲਤ ਕਰਨ ਵਾਲੇ ਇਕ ਵਕੀਲ ’ਤੇ 5 ਤੋਂ 6 ਲੋਕਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਡੰਡੇ ਨਾਲ ਕੁੱਟਿਆ। ਪੁਲਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ 25 ਜਨਵਰੀ ਨੂੰ ਰਾਤ ਕਰੀਬ 8.45 ਵਜੇ ਇਲਾਕੇ ਦੇ ਇਕ ਰੈਸਟੋਰੈਂਟ ਦੇ ਨੇੜੇ ਵਾਪਰੀ। ਉੱਤਰ ਪ੍ਰਦੇਸ਼ ਦੇ ਨੋਇਡਾ ਐਕਸਟੈਂਸ਼ਨ ਨਿਵਾਸੀ 29 ਸਾਲਾ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਇਕ ਭੀੜੀ ਗਲੀ ’ਚ ਉਨ੍ਹਾਂ ਦੀ ਕਾਰ ਨੂੰ ਕਾਲੇ ਰੰਗ ਦੀ ਇਕ ‘ਥਾਰ’ ਵੱਲੋਂ ਰੋਕੇ ਜਾਣ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਉਨ੍ਹਾਂ ’ਤੇ ਹਮਲਾ ਕੀਤਾ ਗਿਆ।
