''ਇਕ ਦੇਸ਼-ਇਕ ਚੋਣ'' ''ਤੇ ਕਾਨੂੰਨ ਮੰਤਰਾਲਾ ਨੇ ਬਣਾਈ ਕਮੇਟੀ, ਰਾਮਨਾਥ ਕੋਵਿੰਦ ਸਣੇ ਇਨ੍ਹਾਂ ਨੂੰ ਵੀ ਮਿਲੀ ਜਗ੍ਹਾ

Saturday, Sep 02, 2023 - 07:30 PM (IST)

''ਇਕ ਦੇਸ਼-ਇਕ ਚੋਣ'' ''ਤੇ ਕਾਨੂੰਨ ਮੰਤਰਾਲਾ ਨੇ ਬਣਾਈ ਕਮੇਟੀ, ਰਾਮਨਾਥ ਕੋਵਿੰਦ ਸਣੇ ਇਨ੍ਹਾਂ ਨੂੰ ਵੀ ਮਿਲੀ ਜਗ੍ਹਾ

ਨਵੀਂ ਦਿੱਲੀ- 'ਇਕ ਦੇਸ਼-ਇਕ ਚੋਣ' 'ਤੇ ਕਾਨੂੰਨ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਮੇਟੀ ਦਾ ਗਠਨ ਕੀਤਾ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਮੇਟੀ ਦੀ ਪ੍ਰਧਾਨਗੀ ਕਰਨਗੇ। ਇਸਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਐੱਨ.ਕੇ. ਸਿੰਘ , ਸੰਜੇ ਕੋਠਾਰੀ, ਸਾਬਕਾ ਰਾਜ ਸਭਾ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ, ਸੀਨੀਅਰ ਵਕੀਲ ਹਰੀਸ਼ ਸਾਲਵੇ, ਸੰਵਿਧਾਨਿਕ ਕਾਨੂੰਨ ਦੇ ਮਾਹਿਰ ਸੁਭਾਸ਼ ਕਸ਼ਿਅਪ ਵੀ ਕਮੇਟ ਦੇ ਮੈਂਬਰ ਹੋਣਗੇ।

PunjabKesari

ਦੱਸ ਦੇਈਏ ਕਿ ਸਰਕਾਰ ਨੇ 18 ਤੋਂ 22 ਸਤੰਬਰ ਵਿਚਕਾਰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸਤੋਂ ਬਾਅਦ 'ਇਕ ਦੇਸ਼-ਇਕ ਚੋਣ' 'ਤੇ ਬਹਿਸ ਤੇਜ਼ ਹੋ ਗਈ ਹੈ। ਸਰਕਾਰ ਨੇ 'ਇਕ ਰਾਸ਼ਟਰ-ਇਕ ਚੋਣ' ਦੀਆਂ ਸੰਭਾਵਨਾਵਾਂ ਤਲਾਸ਼ਨ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਨਾਲ ਲੋਕ ਸਭਾ ਚੋਣਾਂ ਦਾ ਸਮਾਂ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ਦੇ ਦਰਵਾਜੇ ਖੁੱਲ੍ਹ ਗਏ ਹਨ ਤਾਂ ਜੋ ਇਨ੍ਹਾਂ ਨੂੰ ਕਈ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਸੰਪਨ ਕਰਵਾਇਆ ਜਾ ਸਕੇ।


author

Rakesh

Content Editor

Related News