ਦੇਰ ਬਾਰ 'ਚ ਹੋਈ ਗੋਲੀਬਾਰੀ, ਤਿੰਨ ਜ਼ਖ਼ਮੀ
Tuesday, Feb 13, 2024 - 03:56 AM (IST)
ਕੋਚੀ — ਬੰਦਰਗਾਹ ਸ਼ਹਿਰ ਦੇ ਮੱਧ ਵਿੱਚ ਸਥਿਤ ਇਕ ਸਥਾਨਕ ਬਾਰ ਦੇ ਤਿੰਨ ਕਰਮਚਾਰੀ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਿਚ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਉਦੋਂ ਵਾਪਰੀ ਜਦੋਂ ਐਤਵਾਰ ਦੇਰ ਰਾਤ ਝਗੜੇ ਤੋਂ ਬਾਅਦ ਕਥਰੀਕਾਦਾਵੂ ਸਥਿਤ ਬਾਰ ਦੇ ਸਟਾਫ 'ਤੇ ਇਕ ਗਾਹਕ ਨੇ ਗੋਲੀ ਚਲਾ ਦਿੱਤੀ। ਐੱਫ.ਆਈ.ਆਰ ਅਨੁਸਾਰ ਬਾਰ ਵਿੱਚ ਸ਼ਰਾਬ ਪੀਣ ਆਏ ਚਾਰ ਮੁਲਜ਼ਮਾਂ ਵਿਚਕਾਰ ਬਾਰ ਦੇ ਮੇਨ ਗੇਟ ਦੇ ਸਾਹਮਣੇ ਸੜਕ ’ਤੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਬਾਰ ਦੇ ਮੈਨੇਜਰ ਨੇ ਇਤਰਾਜ਼ ਕਰਦਿਆਂ ਬਾਰ ਦੇ ਸਾਹਮਣੇ ਲੜਾਈ ਹੋ ਗਈ। ਬਾਅਦ 'ਚ ਦੋਸ਼ੀਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਮੈਨੇਜਰ 'ਤੇ ਹਮਲਾ ਹੁੰਦਾ ਦੇਖ ਕੇ ਬਾਰ ਦੇ ਦੋ ਕਰਮਚਾਰੀ ਸੁਜੀਨ ਅਤੇ ਅਖਿਲ ਮੌਕੇ 'ਤੇ ਪਹੁੰਚੇ ਅਤੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਗੁੱਸੇ 'ਚ ਆਏ ਮੁੱਖ ਦੋਸ਼ੀ ਨੇ ਪਿਸਤੌਲ ਨਾਲ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੇ ਪੇਟ ਅਤੇ ਪੱਟਾਂ 'ਤੇ ਸੱਟਾਂ ਲੱਗੀਆਂ। ਪੁਲਸ ਨੇ ਇਸ ਘਟਨਾ ਦੇ ਸਬੰਧ ਵਿੱਚ ਏਰਨਾਕੁਲਮ ਦੇ ਰਹਿਣ ਵਾਲੇ ਦਿਲਸ਼ਾਨ ਬੋਸ (34), ਵਿਜੇ ਜੋਸ (32) ਅਤੇ ਸ਼ੇਮੀਰ ਪੀਏ (34) ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਖ਼ਮੀ ਬਾਰ ਕਰਮਚਾਰੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਧਾਰਾ 303 (ਕਤਲ ਦੀ ਕੋਸ਼ਿਸ਼) ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਪੁਲਸ ਨੇ ਕੀਤੀ ਮੌਕ ਡਰਿੱਲ, ਕਿਸਾਨ ਬੋਲੇ- 'ਅਸੀਂ ਵੀ ਚੂੜੀਆਂ ਨਹੀਂ ਪਾਈਆਂ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e