ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਸਰੂਪ' ਅਫ਼ਗਾਨਿਸਤਾਨ ਤੋਂ ਮਰਿਆਦਾ ਸਹਿਤ ਪਹੁੰਚੇ ਦਿੱਲੀ

Wednesday, Jan 18, 2023 - 04:18 PM (IST)

ਨਵੀਂ ਦਿੱਲੀ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖ਼ਰੀ ਦੋ ਸਰੂਪ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਮਰਿਆਦਾ ਸਹਿਤ ਦਿੱਲੀ ਪਹੁੰਚੇ। ਹੁਣ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਚ ਰੱਖਿਆ ਜਾਵੇਗਾ। ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖ਼ਰੀ ਦੋ ਸਰੂਪ ਲੈ ਕੇ 3 ਲੋਕ ਪਹੁੰਚੇ ਹਨ। ਦੱਸ ਦੇਈਏ ਕਿ ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਸਿੱਖ ਧਰਮ ਨਾਲ ਜੁੜੀ ਆਸਥਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਖ ਸਾਹਿਬ ਜੀ ਦੇ ਸਰੂਪ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ ਹੈ। 

ਇਹ ਵੀ ਪੜ੍ਹੋRP ਸਿੰਘ ਨੇ ਤੋਪਾਂ ਅੱਗੇ ਹਿੱਕਾਂ ਤਾਣਨ ਵਾਲੇ ਨਾਮਧਾਰੀ ਸਿੱਖਾਂ ਦੇ ਬਲੀਦਾਨ ਨੂੰ ਕੀਤਾ ਯਾਦ, ਨਿਸ਼ਾਨੇ 'ਤੇ ਕਾਂਗਰਸ

PunjabKesari

ਇਹ ਵੀ ਪੜ੍ਹੋਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ

ਇਸ ਮੌਕੇ 'ਜਾਗੋ-ਜਗ ਆਸਰਾ ਗੁਰੂ ਓਟ' ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਤਾਲਿਬਾਨ ਸ਼ਾਸਨ ਆਉਣ ਮਗਰੋਂ ਅਫ਼ਗਾਨਿਸਤਾਨ ਵਿਚ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਾਰੀਆਂ ਧਾਰਮਿਕ ਵਿਰਾਸਤਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖ਼ਰੀ ਦੋ ਸਰੂਪ ਅਫ਼ਗਾਨਿਸਤਾਨ ਰਹਿ ਗਏ ਸਨ। ਅਸੀਂ ਪਹਿਲਾਂ ਵੀ ਇਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਤਾਲਿਬਾਨ ਨੇ ਤਕਨੀਕੀ ਪਹਿਲੂਆਂ ਨੂੰ ਵੇਖਦੇ ਹੋਏ ਇਸ ਨੂੰ ਰੋਕ ਦਿੱਤਾ ਸੀ।

PunjabKesari

ਜੀਕੇ ਨੇ ਦੱਸਿਆ ਕਿ ਇਨ੍ਹਾਂ ਸਰੂਪ ਨੂੰ ਅਫ਼ਗਾਨਿਸਤਾਨ ਤੋਂ ਲਿਆਉਣ ਦਾ ਸਾਰਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੁੱਕਿਆ ਹੈ। ਭਾਰਤ ਸਰਕਾਰ ਦੇ ਦਖ਼ਲ ਅਤੇ ਦੋਹਾਂ ਸਰਕਾਰਾਂ ਵਿਚਾਲੇ ਗੱਲਬਾਤ ਮਗਰੋਂ ਇਹ ਸੰਭਵ ਹੋ ਸਕਿਆ ਕਿ ਅਸੀਂ ਦੋਹਾਂ ਸਰੂਪ ਨੂੰ ਵਾਪਸ ਲਿਆਉਣ 'ਚ ਸਫ਼ਲ ਰਹੇ। ਓਧਰ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਆਯੋਜਿਤ ਇਕ ਗੈਰ-ਨਿਰਧਾਰਤ ਕਾਮ ਏਅਰ ਦੀ ਉਡਾਣ ਅੱਜ ਕਾਬੁਲ ਤੋਂ ਦਿੱਲੀ ਪਹੁੰਚੀ। ਅਫਗਾਨ ਸਿੱਖ ਭਾਈਚਾਰੇ ਦੇ 3 ਮੈਂਬਰਾਂ ਨਾਲ ਜਹਾਜ਼ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਿਮ 2 ਸਰੂਪ ਭਾਰਤ ਪਹੁੰਚੇ।

ਇਹ ਵੀ ਪੜ੍ਹੋ-  ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

PunjabKesari


Tanu

Content Editor

Related News