ਸ਼ਹੀਦ ਮੇਜਰ ਨੂੰ ਫੌਜ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ

Friday, Aug 04, 2017 - 06:01 PM (IST)

ਨੈਨੀਤਾਲ— ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਹਲਦਵਾਨੀ ਦੇ ਮੇਜਰ ਕਮਲੇਸ਼ ਪਾਂਡੇ ਦਾ ਮ੍ਰਿਤਕ ਸਰੀਰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰ ਪੁੱਜਣ 'ਤੇ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦੀ ਭੀੜ ਲੱਗ ਗਈ। ਮੇਜਰ ਕਮਲੇਸ਼ ਨੂੰ ਚਿੱਤਰਸ਼ਿਲਾ ਘਾਟ 'ਤੇ ਫੌਜ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਮੇਜਰ ਦੇ ਪਿਤਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ। ਸਵੇਰ ਤੋਂ ਹੀ ਮੇਜਰ ਕਮਲੇਸ਼ ਦੇ ਘਰ ਅੰਤਿਮ ਦਰਸ਼ਨ ਲਈ ਲੋਕਾਂ ਦੀ ਭੀੜ ਲੱਗ ਗਈ ਸੀ।PunjabKesariਆਵਾਜਾਈ ਮੰਤਰੀ ਯਸ਼ਪਾਲ ਆਰੀਆ, ਵਿਧਾਇਕ ਬੰਸ਼ੀਧਰ ਭਗਤ, ਜ਼ਿਲਾ ਅਧਿਕਾਰੀ ਦੀਪੇਂਦਰ ਚੌਧਰੀ, ਐੱਸ.ਐੱਸ.ਪੀ. ਜਨਮੇਜਯ ਖੰਡੂਰੀ ਨੇ ਵੀ ਸ਼ਹੀਦ ਨੂੰ ਫੁੱਲ ਭੇਟ ਕੀਤੇ। ਇਸ ਦੌਰਾਨ ਘਰ ਦੇ ਬਾਹਰ, ਜਦੋਂ ਤੱਕ ਸੂਰਜ ਚੰਨ ਰਹੇਗਾ, ਪਾਂਡੇ ਤੇਰਾ ਨਾਂ ਰਹੇਗਾ, ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਉੱਥੇ ਹੀ ਸ਼ਹੀਦ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਚਿੱਤਰਸ਼ੀਲਾ ਘਾਟ ਕੁਮਾਊਂ ਰੇਜੀਮੈਂਟ ਦੇ ਜਵਾਨਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਮੌਕੇ 'ਤੇ ਉਨ੍ਹਾਂ ਦੇ ਛੋਟੇ ਭਰਾ ਨੇ ਲਾਸ਼ ਨੂੰ ਮੁੱਖ ਅਗਨੀ ਦਿੱਤੀ। ਮੇਜਰ ਪਾਂਡੇ ਨੂੰ ਅੰਤਿਮ ਵਿਦਾਈ ਦੇਣ ਲਈ ਸੈਂਕੜੇ ਦੀ ਗਿਣਤੀ 'ਚ ਲੋਕ ਇਕੱਠੇ ਸਨ। ਰਸਤੇ 'ਚ ਜਿਵੇਂ-ਜਿਵੇਂ ਕਾਫਲਾ ਅੱਗੇ ਵਧਿਆ ਲੋਕ ਇਸ 'ਚ ਸ਼ਾਮਲ ਹੁੰਦੇ ਚੱਲੇ ਗਏ। ਲੋਕਾਂ 'ਚ ਪਾਕਿਸਤਾਨ ਦੇ ਖਿਲਾਫ ਭਿਆਨਕ ਗੁੱਸਾ ਸੀ। ਮੇਜਰ ਕਮਲੇਸ਼ ਦੇ ਪਿਤਾ ਮੋਹਨ ਚੰਦਰ ਪਾਂਡੇ ਵੀ ਫੌਜ ਤੋਂ ਰਿਟਾਇਰਡ ਫੌਜੀ ਹਨ, ਜਦੋਂ ਕਿ ਛੋਟਾ ਭਰਾ ਆਰਮੀ ਪੋਸਟਲ ਸਰਵਿਸ 'ਚ ਹਨ।PunjabKesari


Related News