ਝਾਰਖੰਡ ਤੋਂ ਕਾਂਗਰਸ ਦੇ 3 ਵਿਧਾਇਕਾਂ ਨੂੰ ਪੱਛਮੀ ਬੰਗਾਲ ''ਚ ਰੋਕਿਆ ਗਿਆ, ਵੱਡੀ ਮਾਤਰਾ ''ਚ ਨਕਦੀ ਬਰਾਮਦ

07/31/2022 11:39:04 AM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ’ਚ ਝਾਰਖੰਡ ਤੋਂ ਕਾਂਗਰਸ ਦੇ 3 ਵਿਧਾਇਕਾਂ ਕੋਲੋਂ ਪੁਲਸ ਨੇ ਸ਼ਨੀਵਾਰ ਰਾਤ ਨੂੰ ਭਾਰੀ ਮਾਤਰਾ ’ਚ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਨਕਦੀ ਦੀ ਗਿਣਤੀ ਲਈ ਕਾਊਂਟਿੰਗ ਮਸ਼ੀਨ ਮੰਗਵਾਈ ਗਈ ਹੈ। ਹਾਵੜਾ ਸਿਟੀ ਪੁਲਸ ਦੀ ਡੀ. ਸੀ. ਪੀ. ਸਾਊਥ ਪ੍ਰਤੀਕਸ਼ਾ ਝਖਰੀਆ ਨੇ ਦੱਸਿਆ ਕਿ ਰਾਜੇਸ਼ ਕਸ਼ਿਅਪ, ਨਮਨ ਵਿਕਸੇਲ ਕੋਂਗਾਰੀ ਅਤੇ ਇਰਫਾਨ ਅੰਸਾਰੀ ਕੋਲੋਂ ਇਹ ਨਕਦੀ ਮਿਲੀ ਹੈ। ਇਹ ਤਿੰਨੇ ਝਾਰਖੰਡ ਕਾਂਗਰਸ ਦੇ ਨੇਤਾ ਹਨ। ਪ੍ਰਤੀਕਸ਼ਾ ਝਖਰੀਆ ਨੇ ਦੱਸਿਆ ਕਿ ਪੁਲਸ ਨੇ ਮੁਖਬਰਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਪੰਚਲਾ ਥਾਣਾ ਖੇਤਰ ਦੇ ਰਾਣੀਹਾਟੀ ’ਚ ਨੈਸ਼ਨਲ ਹਾਈਵੇ-16 ’ਤੇ ਨਾਕਾਬੰਦੀ ਕਰ ਕੇ ਜਦੋਂ ਇਕ ਵਾਹਨ ਨੂੰ ਰੋਕਿਆ ਤਾਂ ਉਸ ’ਚ ਝਾਰਖੰਡ ਦੇ ਤਿੰਨ ਵਿਧਾਇਕ ਸਵਾਰ ਸਨ। ਇਸ ਤੋਂ ਬਾਅਦ ਜਦੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਉਸ ’ਚ ਭਾਰੀ ਮਾਤਰਾ ’ਚ ਨਕਦੀ ਬਰਾਮਦ ਹੋਈ। ਹਾਵੜਾ ਦਿਹਾਤੀ ਦੀ ਪੁਲਸ ਸੁਪਰਡੈਂਟ ਸਵਾਤੀ ਭੰਗਾਲੀਆ ਨੇ ਕਿਹਾ ਕਿ ਹੁਣ ਵਿਧਾਇਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਕਿੱਥੇ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਅੰਸਾਰੀ ਜਾਮਤਾੜਾ ਤੋਂ ਵਿਧਾਇਕ ਹਨ, ਜਦੋਂ ਕਿ ਕਸ਼ਿਅਪ ਰਾਂਚੀ ਦੇ ਖਿਜਰੀ ਤੋਂ ਵਿਧਾਇਕ ਹਨ ਅਤੇ ਕੋਂਗਰੀ ਸਿਮਡੇਗਾ ਦੇ ਕੋਲੇਬੀਰਾ ਤੋਂ ਵਿਧਾਇਕ ਹਨ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼

ਟੀ. ਐੱਮ. ਸੀ. ਨੇ ਕਾਰਵਾਈ ’ਤੇ ਉਠਾਏ ਸਵਾਲ

ਵਿਧਾਇਕਾਂ ਤੋਂ ਨਕਦੀ ਬਰਾਮਦ ਹੋਣ ਤੋਂ ਬਾਅਦ, ਟੀ. ਐੱਮ. ਸੀ. ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ- ਇਹ ਪੂਰੀ ਤਰ੍ਹਾਂ ਹੈਰਾਨ ਕਰਨ ਵਾਲਾ! ਕਾਰ ’ਚੋਂ ਭਾਰੀ ਮਾਤਰਾ ’ਚ ਨਕਦੀ ਬਰਾਮਦ ਹੋਈ। ਝਾਰਖੰਡ ਕਾਂਗਰਸ ਦੇ ਵਿਧਾਇਕਾਂ ਨੂੰ ਹਾਵੜਾ ’ਚ ਰੋਕਿਆ ਗਿਆ। ਟੀ. ਐੱਮ. ਸੀ. ਨੇ ਸਵਾਲ ਕੀਤਾ ਕਿ ਕੀ ਈ. ਡੀ. ਸਿਰਫ਼ ਕੁਝ ਚੋਣਵੇਂ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ?

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News