ਹਰ ਪਾਸੇ ਤਬਾਹੀ ਦਾ ਮੰਜ਼ਰ: ਸਕੂਲ ਬੰਦ, ਸੜਕਾਂ ਠੱਪ, ਵੇਖੋ ਦਿਲ ਦਹਿਲਾ ਦੀਆਂ ਵਾਲੀਆਂ ਤਸਵੀਰਾਂ

Monday, Apr 21, 2025 - 10:28 AM (IST)

ਹਰ ਪਾਸੇ ਤਬਾਹੀ ਦਾ ਮੰਜ਼ਰ: ਸਕੂਲ ਬੰਦ, ਸੜਕਾਂ ਠੱਪ, ਵੇਖੋ ਦਿਲ ਦਹਿਲਾ ਦੀਆਂ ਵਾਲੀਆਂ ਤਸਵੀਰਾਂ

ਜੰਮੂ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਐਤਵਾਰ ਨੂੰ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਕਾਰਨ ਭਾਰੀ ਤਬਾਹੀ ਮਚੀ। ਇਸ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿਚ ਦੋ ਬੱਚੇ ਵੀ ਸ਼ਾਮਲ ਹਨ। ਕਰੀਬ 200 ਤੋਂ 250 ਘਰ ਨੁਕਸਾਨੇ ਗਏ ਹਨ ਅਤੇ ਸੈਂਕੜੇ ਪਰਿਵਾਰ ਬੇਘਰ ਹੋ ਚੁੱਕੇ ਹਨ। ਸਥਾਨਕ ਪ੍ਰਸ਼ਾਸਨ ਅਤੇ NDRF ਦੀਆਂ ਟੀਮਾਂ ਬਚਾਅ ਕੰਮ ਵਿਚ ਲੱਗੀਆਂ ਹਨ। ਉੱਥੇ ਹੀ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਹੋਰ ਵੱਧ ਖਰਾਬ ਮੌਸਮ ਦਾ ਅਲਰਟ ਜਾਰੀ ਕੀਤਾ ਗਿਆ ਹੈ।

PunjabKesari

ਸਭ ਤੋਂ ਵੱਧ ਨੁਕਸਾਨ ਰਾਮਬਨ ਦੇ ਧਰਮਕੁੰਡ ਇਲਾਕੇ ਵਿਚ ਹੋਇਆ ਹੈ। ਜ਼ਮੀਨ ਖਿਸਕਣ ਕਾਰਨ ਦੋ ਮਕਾਨ ਪੂਰੀ ਤਰ੍ਹਾਂ ਢਹਿ ਗਏ। ਸਥਾਨਕ ਦੁਕਾਨਦਾਰ ਰਵੀ ਕੁਮਾਰ ਨੇ ਦੱਸਿਆ ਕਿ ਪੂਰਾ ਬਾਜ਼ਾਰ ਰੁੜ੍ਹ ਗਿਆ ਹੈ ਤਾਂ ਉਹ ਮੌਕੇ 'ਤੇ ਪਹੁੰਚੇ। ਉੱਥੇ ਪਹੁੰਚ ਕੇ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਦੋਵੇਂ ਦੁਕਾਨਾਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀਆਂ ਸਨ। ਲੋਕਾਂ ਨੇ ਕਿਹਾ ਕਿ ਇਹ ਦੁਕਾਨਾਂ ਹੀ ਸਾਡਾ ਇਕਮਾਤਰ ਸਹਾਰਾ ਸੀ। ਨਾ ਹੁਣ ਸਾਡੇ ਕੋਲ ਦੁਕਾਨ ਹੈ ਅਤੇ ਨਾ ਜ਼ਮੀਨ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕਿੱਥੇ ਜਾਈਏ, ਕਿਸ ਤੋਂ ਮਦਦ ਮੰਗੀਏ। ਉਨ੍ਹਾਂ ਨੇ ਸਰਕਾਰ ਤੋਂ ਰਾਹਤ, ਮੁੜਵਸੇਬਾ ਅਤੇ ਕਰਜ਼ ਮੁਆਫ਼ੀ ਦੀ ਮੰਗ ਕੀਤੀ ਹੈ।

PunjabKesari

ਕਈ ਸੜਕਾਂ ਅਤੇ ਸਕੂਲ ਬੰਦ

ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਦੀ ਵਜ੍ਹਾ ਨਾਲ ਜੰਮੂ-ਕਸ਼ਮੀਰ ਕੌਮੀ ਹਾਈਵੇਅ ਕਈ ਥਾਵਾਂ 'ਤੇ ਬੰਦ ਹੋ ਗਿਆ ਹੈ। ਇਸ ਦੇ ਚੱਲਦੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਕਸ਼ਮੀਰ ਅਤੇ ਲੱਦਾਖ ਦੇ ਕਈ ਜ਼ਿਲ੍ਹਿਆਂ ਵਿਚ ਸਕੂਲਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਕਸ਼ਮੀਰ ਵਿਚ 21 ਅਪ੍ਰੈਲ ਨੂੰ ਸਾਰੇ ਸਕੂਲ ਬੰਦ ਰਹਿਣਗੇ। ਕਾਰਗਿਲ ਵਿਚ 21 ਤੋਂ 23 ਅਪ੍ਰੈਲ ਤੱਕ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਹਨ।

PunjabKesari

ਮੌਸਮ ਵਿਭਾਗ ਦਾ ਰੈੱਡ ਅਲਰਟ

ਭਾਰਤੀ ਮੌਸਮ ਵਿਭਾਗ ਨੇ ਅਗਲੇ 3-5 ਘੰਟਿਆਂ ਲਈ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਹੈ।

PunjabKesari

ਅਲਰਟ ਜ਼ਿਲ੍ਹੇ

ਅਨੰਤਨਾਗ, ਬਡਗਾਮ, ਬਾਂਦੀਪੋਰਾ, ਬਾਰਾਮੂਲਾ, ਡੋਡਾ, ਗੰਦਰਬਲ, ਕਿਸ਼ਤਵਾੜ, ਕੁਲਗਾਮ, ਪੁਲਵਾਮਾ, ਰਾਮਬਨ, ਰਿਆਸੀ, ਸ਼੍ਰੀਨਗਰ ਅਤੇ ਊਧਮਪੁਰ। ਇਨ੍ਹਾਂ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਖ਼ਤਰਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ।

PunjabKesari


author

Tanu

Content Editor

Related News