ਮਣੀਪੁਰ ''ਚ ਜ਼ਮੀਨ ਖਿੱਸਕਣ ਨਾਲ 2 ਜਵਾਨਾਂ ਦੀ ਮੌਤ, 20 ਲਾਪਤਾ

06/30/2022 12:37:17 PM

ਇੰਫਾਲ (ਵਾਰਤਾ)- ਮਣੀਪੁਰ ਦੇ ਨੋਨੀ ਜ਼ਿਲ੍ਹੇ 'ਚ ਬੁੱਧਵਾਰ ਅੱਧੀ ਰਾਤ ਜ਼ਮੀਨ ਖਿੱਸਕਣ ਨਾਲ ਪ੍ਰਾਦੇਸ਼ਿਕ ਫ਼ੌਜ (ਟੀ.ਏ.) ਦੇ 2 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 13 ਹੋਰ ਨੂੰ ਬਚਾ ਲਿਆ ਗਿਆ। ਇਸ ਤੋਂ ਇਲਾਵਾ 20 ਲੋਕ ਲਾਪਤਾ ਹਨ। ਫ਼ੌਜ, ਆਸਾਮ ਰਾਈਫ਼ਲਜ਼, ਮਣੀਪੁਰ ਪੁਲਸ ਅਤੇ ਸਥਾਨਕ ਲੋਕਾਂ ਨੇ ਵੱਡੇ ਪੈਮਾਨੇ 'ਤੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ। ਰੱਖਿਆ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਮੌਸਮ ਸਾਫ਼ ਹੋਣ 'ਤੇ ਬਚਾਅ ਕੰਮਾਂ ਲਈ ਹੈਲੀਕਾਪਟਰਾਂ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਹਾਦਸੇ 'ਚ 2 ਜੋੜੇ ਅਤੇ ਇਕ ਬੱਚੇ ਦੇ ਲਾਪਤਾ ਹੋਣ ਦੀ ਵੀ ਸੂਚਨਾ ਹੈ। ਇੰਫਾਲ 'ਚ ਲਗਭਗ 50 ਕਿਲੋਮੀਟਰ ਦੂਰ ਨੋਨੀ ਜ਼ਿਲ੍ਹੇ 'ਚ ਵਗਣ ਵਾਲੀ ਈਜੀ ਨਦੀ ਵੀ ਇਸ ਨਾਲ ਪ੍ਰਭਾਵਿਤ ਹੋ ਗਈ। 

ਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਰੀਬਾਮ ਨੂੰ ਇੰਫਾਲ ਨਾਲ ਜੋੜਨ ਵਾਲੀ ਇਕ ਨਿਰਮਾਣ ਅਧੀਨ ਰੇਲਵੇ ਲਾਈਨ ਦੀ ਸੁਰੱਖਿਆ ਲਈ ਭਾਰਤੀ ਫ਼ੌਜ ਦੀ 107 ਪ੍ਰਾਦੇਸ਼ਿਕ ਫ਼ੌਜ ਦੇ ਜਵਾਨਾਂ ਨੂੰ ਨੋਨੀ ਜ਼ਿਲ੍ਹੇ ਦੇ ਤੁਪੁਲ ਰੇਲਵੇ ਸਟੇਸ਼ਨ ਕੋਲ ਤਾਇਨਾਤ ਕੀਤਾ ਗਿਆ ਸੀ। ਇਸੇ ਦੌਰਾਨ ਉਨ੍ਹਾਂ ਦਾ ਕੈਂਪ ਜ਼ਮੀਨ ਖਿੱਸਕਣ ਦੀ ਲਪੇਟ 'ਚ ਆ ਗਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਉਪਲੱਬਧ ਇੰਜੀਨੀਅਰ ਅਤੇ ਉਪਕਰਣਾਂ ਨੂੰ ਬਚਾਅ ਕੰਮਾਂ 'ਚ ਲਗਾਇਆ ਗਿਆ ਹੈ। ਸਾਰੇ ਜ਼ਖ਼ਮੀਆਂ ਦਾ ਇਲਾਜ ਨੋਨੀ 'ਚ ਫ਼ੌਜ ਦੀ ਮੈਡੀਕਲ ਇਕਾਈ 'ਚ ਕੀਤਾ ਗਿਆ। ਗੰਭੀਰ ਰੂਪ ਨਾਲ ਜ਼ਖ਼ਮੀਆਂ ਨੂੰ ਇੰਫਾਲ ਭੇਜਿਆ ਜਾਵੇਗਾ। ਤਾਜ਼ਾ ਜ਼ਮੀਨ ਖਿੱਸਕਣ ਅਤੇ ਖ਼ਾਰਬ ਮੌਸਮ ਕਾਰਨ ਰਾਹਤ ਅਤੇ ਬਚਾਅ ਕੰਮਾਂ 'ਚ ਰੁਕਾਵਟ ਆ ਰਹੀ ਹੈ। ਬਚਾਅ ਕੰਮਾਂ ਲਈ ਹੈਲੀਕਾਪਟਰ ਅਤੇ ਕਰਮੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।


DIsha

Content Editor

Related News