ਭਾਜਪਾਈ MP ਨਾਲ ਹੋ ਚੱਲਾ ਸੀ ਵੱਡਾ ਹਾਦਸਾ, ਲੈਂਡਸਲਾਈਡ ''ਚ ਮਸ੍ਹਾ ਬਚੀ ਜਾਨ, ਦੇਖੋ ਵੀਡੀਓ
Thursday, Sep 18, 2025 - 12:04 PM (IST)

ਨੈਸ਼ਨਲ ਡੈਸਕ : ਉਤਰਾਖੰਡ ਸਣੇ ਕਈ ਪਹਾੜੀ ਸੂਬਿਆਂ ਵਿਚ ਇਨ੍ਹੀਂ ਦਿਨੀਂ ਭਾਰੀ ਮੀਂਹ ਕਾਰਨ ਤਬਾਹੀ ਮਚੀ ਹੋਈ ਹੈ। ਭਾਰੀਂ ਮੀਂਹ ਕਾਰਨ ਕਈ ਥਾਵਾਂ 'ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵਾਪਰ ਜਾਣ ਨਾਲ ਸਥਿਤੀ ਹੋਰ ਖ਼ਰਾਬ ਹੋ ਗਈ। ਵਾਰ-ਵਾਰ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਲੋਕ ਚਿੰਤਾ ਦੇ ਆਲਮ ਵਿਚ ਹਨ। ਉੱਤਰਾਖੰਡ ਵਿਚ ਵਾਪਰ ਰਹੀਆਂ ਕੁਦਰਤੀ ਆਫ਼ਤਾਂ ਦਾ ਜਦੋਂ ਭਾਜਪਾ ਸੰਸਦ ਮੈਂਬਰ ਅਨਿਲ ਬਲੂਨੀ ਦੌਰਾ ਕਰਨ ਗਏ ਤਾਂ ਉਹਨਾਂ ਨਾਲ ਇਕ ਅਜਿਹੀ ਘਟਨਾ ਵਾਪਰੀ, ਜਿਸ ਨਾਲ ਭਾਜਪਾ ਆਗੂ ਸਣੇ ਕਈਆਂ ਲੋਕਾਂ ਦੇ ਸਾਹ ਸੁੱਕ ਗਏ।
ਇਹ ਵੀ ਪੜ੍ਹੋ : ਬੇਰੁਜ਼ਗਾਰ ਲੋਕਾਂ ਨੂੰ ਮਿਲੇਗਾ 1,000 ਰੁਪਏ ਪ੍ਰਤੀ ਮਹੀਨਾ ਭੱਤਾ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਦੇ ਗੜ੍ਹਵਾਲ ਤੋਂ ਭਾਜਪਾ ਸੰਸਦ ਮੈਂਬਰ ਅਨਿਲ ਬਲੂਨੀ ਬੁੱਧਵਾਰ ਨੂੰ ਜ਼ਮੀਨ ਖਿਸਕਣ ਵਾਲੇ ਪੀੜਤਾਂ ਨੂੰ ਮਿਲਣ ਲਈ ਉਤਰਾਖੰਡ ਗਏ। ਇਸ ਦੌਰਾਨ ਰਾਸਤੇ ਵਿਚ ਜ਼ਮੀਨ ਖਿਸਕਣ ਕਾਰਨ ਇੱਕ ਪੂਰਾ ਪਹਾੜ ਹੇਠਾਂ ਡਿੱਗ ਗਿਆ, ਜਿਸ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਕੁਝ ਸਮੇਂ ਲਈ ਰੁੱਕ ਗਏ। ਇਸ ਦੌਰਾਨ ਉਹ ਆਪਣੀ ਗੱਡੀ ਤੋਂ ਬਾਹਰ ਨਿਕਲੇ ਅਤੇ ਦੂਜਿਆਂ ਨੂੰ ਵੀ ਪਿੱਛੇ ਆਉਣ ਲਈ ਕਿਹਾ। ਜਦੋਂ ਪਹਾੜ ਜ਼ੋਰ ਨਾਲ ਹੇਠਾਂ ਡਿੱਗ ਰਿਹਾ ਸੀ ਤਾਂ ਸੰਸਦ ਮੈਂਬਰ ਬਲੂਨੀ ਵੀ ਘਬਰਾ ਗਏ। ਜ਼ਮੀਨ ਖਿਸਕਣ ਦੌਰਾਨ ਉਹ ਵਾਲ-ਵਾਲ ਬਚ ਗਏ। ਹਾਲਾਂਕਿ ਉਹ ਸੁਰੱਖਿਅਤ ਰਹੇ ਪਰ ਜੇਕਰ ਇਸ ਦੌਰਾਨ ਉਹ ਅੱਗੇ ਵਧਦੇ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ : SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
ਇਸ ਘਟਨਾ ਤੋਂ ਬਾਅਦ ਸਾਂਸਦ ਮੈਂਬਰ ਅਨਿਲ ਬਲੂਨੀ ਨੇ ਟਵੀਟ ਕਰਦੇ ਹੋਏ ਕਿਹਾ, "ਉਤਰਾਖੰਡ ਵਿੱਚ ਇਸ ਸਾਲ ਹੋਈ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਡੂੰਘੇ ਜ਼ਖ਼ਮ ਛੱਡ ਦਿੱਤੇ ਹਨ, ਜਿਨ੍ਹਾਂ ਨੂੰ ਭਰਨ ਵਿੱਚ ਬਹੁਤ ਸਮਾਂ ਲੱਗੇਗਾ। ਮੈਂ ਕੱਲ੍ਹ ਸ਼ਾਮ ਨੂੰ ਆਫ਼ਤ ਪ੍ਰਭਾਵਿਤ ਖੇਤਰ ਵਿੱਚ ਜ਼ਮੀਨ ਖਿਸਕਣ ਦਾ ਇੱਕ ਭਿਆਨਕ ਦ੍ਰਿਸ਼ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ। ਇਹ ਦ੍ਰਿਸ਼ ਆਪਣੇ ਆਪ ਵਿੱਚ ਉਸ ਕੁਦਰਤੀ ਆਫ਼ਤ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਹੈ, ਜਿਸ ਦਾ ਸਾਹਮਣਾ ਸਾਡਾ ਉੱਤਰਾਖੰਡ ਇਸ ਸਮੇਂ ਕਰ ਰਿਹਾ ਹੈ।''
ਇਹ ਵੀ ਪੜ੍ਹੋ : SSP ਦੀ ਵੱਡੀ ਕਾਰਵਾਈ: SHO ਸਣੇ ਪੂਰੀ ਪੁਲਸ ਚੌਕੀ ਦੇ ਕਰਮਚਾਰੀ ਸਸਪੈਂਡ
ਉਹਨਾਂ ਕਿਹਾ, ''ਮੈਂ ਬਾਬਾ ਕੇਦਾਰਨਾਥ ਅੱਗੇ ਸਾਰਿਆਂ ਦੇ ਸੁਰੱਖਿਅਤ ਜੀਵਨ, ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦਾ ਹਾਂ। ਆਫ਼ਤ ਦੀ ਇਸ ਘੜੀ ਵਿੱਚ ਮੈਂ ਸਾਰੇ ਅਧਿਕਾਰੀਆਂ, NDRF ਅਤੇ SDRF ਕਰਮਚਾਰੀਆਂ, ਪ੍ਰਸ਼ਾਸਨ ਅਤੇ ਉਨ੍ਹਾਂ ਕਰਮਚਾਰੀਆਂ ਦੀ ਸੇਵਾ ਦੀ ਸ਼ਲਾਘਾ ਕਰਦਾ ਹਾਂ ਜੋ ਮੁਸ਼ਕਲ ਹਾਲਾਤਾਂ ਵਿੱਚ ਵੀ ਸੜਕਾਂ ਤੋਂ ਮਲਬਾ ਹਟਾ ਰਹੇ ਹਨ।''
उत्तराखंड में इस वर्ष आई भीषण अतिवृष्टि और भूस्खलन ने इतने गहरे घाव दिए हैं, जिन्हें भरने में बहुत समय लगेगा।
— Anil Baluni (@anil_baluni) September 18, 2025
कल शाम आपदा प्रभावित क्षेत्र में भूस्खलन का एक भयावह दृश्य आप सभी के साथ साझा कर रहा हूं। यह दृश्य स्वयं बता रहा है कि हमारा उत्तराखंड इस समय कितनी भीषण प्राकृतिक आपदा… pic.twitter.com/fdTsXpPsm2
ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਅਨਿਲ ਬਲੂਨੀ ਚਮੋਲੀ ਅਤੇ ਰੁਦਰਪ੍ਰਯਾਗ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਰਿਸ਼ੀਕੇਸ਼ ਵਾਪਸ ਆ ਰਹੇ ਸਨ। ਇਸ ਦੌਰਾਨ ਦੇਵਪ੍ਰਯਾਗ ਨੇੜੇ ਬਦਰੀਨਾਥ ਰਾਸ਼ਟਰੀ ਰਾਜਮਾਰਗ 'ਤੇ ਜ਼ਮੀਨ ਖਿਸਕ ਜਾਣ ਦੀ ਘਟਨਾ ਵਾਪਰ ਗਈ। ਸੰਸਦ ਮੈਂਬਰ ਦੇ ਕਾਫ਼ਲੇ ਨੂੰ ਸਮੇਂ ਸਿਰ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਔਰਤ ਦੀ ਕਿਸਮਤ, ਇੱਕੋ ਸਮੇਂ ਜ਼ਮੀਨ 'ਚੋਂ ਮਿਲੇ 3 ਅਨਮੋਲ ਹੀਰੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।