ਬੁਲੇਟ ਪਰੂਫ਼ ਜੈਕੇਟ, ਵਰਦੀ 'ਚ ਲੈਂਡ ਮਾਈਨ ਡਿਟੈਕਸ਼ਨ ਸੈਂਸਰ, 5 ਸਾਲ ਬਾਅਦ ਅਜਿਹੀ ਹੋਵੇਗੀ 'ਸਮਾਰਟ ਪੁਲਸ'

03/16/2021 1:53:48 AM

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲਾ ਨੇ ਦੇਸ਼ ਦੀ ਪੁਲਿਸ ਵਿਵਸਥਾ ਅਤੇ ਨੀਮ ਫੌਜੀ ਬਲਾਂ ਵਿੱਚ ਨਵੀਂ ਤਕਨੀਕ ਦਾ ਇਸਤੇਮਾਲ ਕਰ ਪੁਲਸ ਨੂੰ ਸਮਾਰਟ ਬਣਾਉਣ ਦੀ ਵੱਡੀ ਯੋਜਨਾ ਤਿਆਰ ਕੀਤੀ ਹੈ। ਸੂਤਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ ਨੇ 5 ਸਾਲਾਂ ਦਾ ਇੱਕ ਖਾਕਾ ਤਿਆਰ ਕੀਤਾ ਹੈ, ਜਿਸ ਵਿੱਚ ਸਾਰੇ ਨੀਮ ਫੌਜੀ ਬਲਾਂ ਅਤੇ ਸੂਬਿਆਂ ਦੀ ਪੁਲਸ ਵਲੋਂ ਸ਼ੁਰੂਆਤੀ ਪ੍ਰਪੋਜਲ ਲਈ ਜਾ ਰਹੇ ਹਨ, ਜਿਸ ਦਾ ਮਕਸਦ ਇਹ ਹੈ ਕਿ ਦੇਸ਼ ਵਿੱਚ ਸਮਾਰਟ ਪੁਲਸ ਦਾ ਇੱਕ ਅਜਿਹਾ ਸਿਸਟਮ ਤਿਆਰ ਹੋਵੇ, ਜਿਸਦਾ ਇਸਤੇਮਾਲ ਹਰ ਸਥਿਤੀ ਤੋਂ ਨਜਿੱਠਣ ਲਈ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਵੱਧਦੇ ਕੋਰੋਨਾ ਮਾਮਲੇ 'ਤੇ 17 ਮਾਰਚ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ PM ਮੋਦੀ 

ਗ੍ਰਹਿ ਮੰਤਰਾਲਾ ਵੱਲੋਂ ਮੰਗੇ ਗਏ ਪ੍ਰਪੋਜਲ 'ਤੇ ਕਈ ਸੂਬਿਆਂ ਨੇ ਆਪਣੇ ਬਿਹਤਰ ਸੁਝਾਅ ਦਿੱਤੇ ਹਨ। ਪੁਲਸ ਨੂੰ ਮਾਡਰਨ ਬਣਾਉਣ ਲਈ ਜਿੰਨੀ ਰਕਮ ਖਰਚ ਹੋਵੇਗੀ, ਉਸ ਵਿੱਚ ਕੇਂਦਰ ਅਤੇ ਸੂਬਾ ਦਾ ਕੀ ਹਿੱਸਾ ਹੋਵੇਗਾ, ਇਸ 'ਤੇ ਵੀ ਗ੍ਰਹਿ ਮੰਤਰਾਲਾ ਦੀ ਉੱਚ ਪੱਧਰੀ ਕਮੇਟੀ ਫੈਸਲਾ ਲਵੇਗੀ। ਸੂਤਰਾਂ ਨੇ ਦੱਸਿਆ ਹੈ ਕਿ ਪੁਲਸ ਫੋਰਸ ਦੇ ਅੰਦਰ ਇੱਕ ਸਪੈਸ਼ਲਾਇਜ਼ਡ ਯੂਨਿਟ ਤਿਆਰ ਕੀਤੀ ਜਾਵੇਗੀ, ਜੋਕਿ ਬੇਹੱਦ ਮਾਡਰਨ ਹਥਿਆਰਾਂ, ਕੰਮਿਉਨਿਕੇਸ਼ਨ ਸਿਸਟਮ ਅਤੇ ਸਰਵਿਲਾਂਸ ਗੈਜੇਟ ਨਾਲ ਲੈਸ ਹੋਵੇਗੀ। ਉਥੇ ਹੀ ਬਿਹਤਰ ਜਾਂਚ ਲਈ ਪੁਲਸ ਦੇ ਜਾਂਚ ਅਧਿਕਾਰੀਆਂ ਨੂੰ ਮਾਡਰਨ ਇੰਵੈਸਟੀਗੇਸ਼ਨ ਦੇ ਟੂਲਜ਼ ਅਤੇ ਤਕਨੀਕ ਨੂੰ ਸਿਖਾਇਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਗ੍ਰਹਿ ਮੰਤਰਾਲਾ ਦੀ ਇੱਕ ਹਾਈ ਪਾਵਰ ਕਮੇਟੀ ਇਸ ਮਾਮਲੇ ਦੇ ਜੁਡ਼ੇ ਸੁਝਾਅ 'ਤੇ ਕਿਵੇਂ ਅਮਲ ਲਿਆਇਆ ਜਾਵੇ, ਉਸ ਨੂੰ ਅੰਤਿਮ ਰੂਪ ਦੇਵੇਗੀ।

ਇਹ ਵੀ ਪੜ੍ਹੋ- ਚਮੋਲੀ ਹਾਦਸਾ ਗਲੇਸ਼ੀਅਰ ਟੁੱਟਣ ਕਾਰਨ ਹੋਇਆ : ਜਾਵਡੇਕਰ

ਦੱਸ ਦਈਏ ਕਿ ਪੀ.ਐੱਮ. ਮੋਦੀ ਨੇ 2014 ਵਿੱਚ ਗੁਹਾਟੀ ਵਿੱਚ ਡੀ.ਜੀ.ਪੀ., ਆਈ.ਜੀ.ਪੀ. ਦੀ ਕਾਨਫਰੰਸ ਨੂੰ ਸੰਬੋਧਿਤ ਕੀਤਾ ਸੀ। ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਸੀ ਕਿ ਸਮਾਰਟ ਪੁਲਸਿੰਗ ਤੋਂ ਮੇਰਾ ਮੰਨਣਾ ਇਹ ਹੈ ਕਿ ‘ਸਮਾਰਟ (S - M - A - R - T) ਪੁਲਸਿੰਗ ਕਹੋ ਤਾਂ ‘ਐੱਸ’ ਤੋਂ ਮੇਰਾ ਭਾਵ ਸਟਰਿਕਟ ਕਠੋਰ ਪਰ ਸੰਵੇਦਨਸ਼ੀਲ, ‘ਐੱਮ’ ਤੋਂ ਭਾਵ ਮਾਰਡਨ ਯਾਨੀ ਆਧੁਨਿਕ ਅਤੇ ਚੱਲਣ ਵਾਲਾ, ‘ਏ’ ਤੋਂ ਭਾਵ ਅਲਰਟ ਯਾਨੀ ਚੇਤੰਨ ਅਤੇ ਜਵਾਬਦੇਹ, ‘ਆਰ’ ਤੋਂ ਭਾਵ ਰਿਲਾਇਬਲ ਯਾਨੀ ਭਰੋਸੇਯੋਗ ਅਤੇ ਪ੍ਰਤੀਕਿਰਿਆਵਾਦੀ ਨਾਲ ਹੀ ‘ਟੀ’ ਤੋਂ ਭਾਵ ਟੈਕਨੋ ਸੇਵੀ ਯਾਨੀ ਤਕਨੀਕੀ ਦਾ ਜਾਣਕਾਰ ਅਤੇ ਦਕਸ਼ ਹੈ।’ ਇਸ ਤੋਂ ਇਲਾਵਾ, ਹਰ ਇੱਕ ਸੂਬੇ ਵਿੱਚ ਇੱਕ ਪੁਲਸ ਅਕੈਡਮੀ ਹੋਵੇ ਜਿੱਥੇ ਨਵੇਂ ਰੰਗਰੂਟਾਂ ਨੂੰ ਸਿਖਲਾਈ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਕੋਰਸ ਵਿੱਚ, ਆਪਣੀ ਜ਼ਿੰਮੇਵਾਰੀ ਦੇ ਦੌਰਾਨ ਮਾਰੇ ਗਏ ਪੁਲਸ ਕਰਮੀਆਂ ਦਾ ਜੀਵਨ ਕਥਾ ਨੂੰ ਸ਼ਾਮਲ ਕੀਤਾ ਜਾਣਾ ਲਾਜ਼ਮੀ ਹੋਣਾ ਚਾਹੀਦਾ ਹੈ।’

ਕਿਵੇਂ ਦੀ ਹੋਵੇਗੀ ਸਮਾਰਟ ਪੁਲਸ

  • ਪੁਲਸ ਅਤੇ ਨੀਮ ਫੌਜੀ ਬਲਾਂ ਦੇ ਯੂਨੀਫਾਰਮ ਪ੍ਰੋਟੈਕਸ਼ਨ ਗੇਅਰ ਵਿੱਚ ਵੱਖ-ਵੱਖ ਤਰੀਕੇ ਦੇ ਬਦਲਾਅ ਕੀਤੇ ਜਾਣਗੇ। ਹਰ ਜਵਾਨ ਦੇ ਕੋਲ ਉਸ ਦੀ ਯੂਨੀਫਾਰਮ ਵਿੱਚ ਵਾਰਨਿੰਗ ਸੈਂਸਰ ਲੱਗੇ ਹੋਣਗੇ, ਜਿਸ ਵਿੱਚ ਹੈਲਥ ਪੈਰਾਮੀਟਰ ਨੂੰ ਜਾਣਨ ਅਤੇ ਲੈਂਡਮਾਈਨ ਡਿਟੈਕਸ਼ਨ ਸੈਂਸਰ ਹੋਣਗੇ।
  • ਹਰ ਸਮਾਰਟ ਪੁਲਸ ਨਾਲ ਜੁਡ਼ੇ ਜਵਾਨ ਗਰੁੱਪ ਰੇਡੀਓ ਨਾਲ ਜੁਡ਼ੇ ਹੋਣਗੇ, ਜਿਸ ਦੇ ਨਾਲ ਇਨ੍ਹਾਂ ਜਵਾਨਾਂ ਦੀ ਮੌਜੂਦਾ ਸਥਿਤੀ ਹੋਰ ਬਿਹਤਰ ਕੰਮਿਉਨੀਕੇਸ਼ਨ ਹੁੰਦਾ ਰਹੇ।
  • ਹਰ ਸਮਾਰਟ ਕਾਪ ਨੂੰ 5th ਜੈਨਰੇਸ਼ਨ ਦੀ ਬੁਲੇਟ ਪਰੂਫ਼ ਜੈਕੇਟ ਉਪਲੱਬਧ ਕਰਾਈ ਜਾਵੇਗੀ, ਜਿਸ ਦੀ ਖਾਸੀਅਤ ਇਹ ਹੋਵੇਗੀ ਕਿ ਗਰਦਨ ਅਤੇ ਮੋਡੇ ਦੀ ਪ੍ਰੋਟੈਕਸ਼ਨ ਦੇ ਨਾਲ-ਨਾਲ ਭਾਰ ਵਿੱਚ ਕਾਫ਼ੀ ਹਲਕੇ ਹੋਣਗੇ।
  • ਇਨ੍ਹਾਂ ਜਵਾਨਾਂ ਦੇ ਹੈਲਮੇਟ ਪਹਿਲਾਂ ਦੇ ਮੁਕਾਬਲੇ ਆਧੁਨਿਕ ਅਤੇ ਹਲਕੇ ਹੋਣਗੇ, ਇਸ ਦੇ ਨਾਲ ਹੀ ਹੈਲਮੇਟ 'ਤੇ ਨਾਈਟ ਵਿਜ਼ਨ ਲੱਗੇ ਹੋਣਗੇ, ਜਿਸ ਦੇ ਨਾਲ ਰਾਤ ਵਿੱਚ ਵੀ ਆਪਰੇਸ਼ਨ ਕੀਤਾ ਜਾ ਸਕੇ।
  • ਸਮਾਰਟ ਪੁਲਸ ਦੇ ਸ਼ੂਜ ਪਹਿਲਾਂ ਦੇ ਮੁਕਾਬਲੇ ਹਲਕੇ ਅਤੇ ਕੰਫਰਟੇਬਲ ਹੋਣਗੇ, ਜਿਸ ਨਾਲ ਜਵਾਨ ਇਨ੍ਹਾਂ ਨੂੰ ਲੰਬੇ ਵਕਤ ਤੱਕ ਪਾ ਸਕਣਗੇ।
  • ਕੰਮਿਉਨੀਕੇਸ਼ਨ ਸਿਸਟਮ ਬਿਹਤਰ ਕੀਤਾ ਜਾਵੇਗਾ, ਜਿਸ ਦੇ ਨਾਲ ਉਹ ਕਮਾਂਡ ਸੈਂਟਰ ਨਾਲ ਸੰਪਰਕ ਵਿੱਚ ਰਹਿ ਸਕਣ।
  • ਐਸਾਲਟ ਰਾਈਫਲ ਯਾਨੀ ਹਥਿਆਰਾਂ ਵਿੱਚ ਬਦਲਾਅ ਲਿਆਇਆ ਜਾਵੇਗਾ ਅਤੇ ਮਾਡਰਨ ਐਸਾਲਟ ਰਾਈਫਲ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News