ਚਾਰਾ ਘਪਲਾ : ਲਾਲੂ ਪ੍ਰਸਾਦ ਯਾਦਵ ਨੂੰ ਨਹੀਂ ਮਿਲੀ ਜ਼ਮਾਨਤ
Saturday, Mar 12, 2022 - 10:58 AM (IST)
ਰਾਂਚੀ– ਬਹੁ-ਚਰਚਿਤ ਚਾਰਾ ਘਪਲਾ ਮਾਮਲੇ ’ਚ ਸਜ਼ਾਯਾਫਤਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਜ਼ਮਾਨਤ ਨਹੀਂ ਮਿਲ ਸਕੀ। ਝਾਰਖੰਡ ਹਾਈ ਕੋਰਟ ਦੇ ਜੱਜ ਅਪਰੇਸ਼ ਸਿੰਘ ਦੀ ਅਦਾਲਤ ਨੇ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਿੱਥੇ 1 ਅਪ੍ਰੈਲ ਦੀ ਤਰੀਕ ਅਗਲੀ ਸੁਣਵਾਈ ਲਈ ਤੈਅ ਕੀਤੀ ਹੈ, ਉਥੇ ਹੀ ਹੇਠਲੀ ਅਦਾਲਤ ਤੋਂ ਮਾਮਲੇ ਦੀ ਜਾਣਕਾਰੀ ਮੰਗੀ ਹੈ।
ਕੇਂਦਰੀ ਜਾਂਚ ਬਿਊਰੋ ਨੂੰ ਮਾਮਲੇ ’ਚ ਕੋਈ ਵੀ ਜਵਾਬ ਦੇਣ ਲਈ 1 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਾਂਚ ਏਜੰਸੀ ਨੂੰ ਵੀ ਇਸ ਦੌਰਾਨ ਨੋਟਿਸ ਜਾਰੀ ਕੀਤਾ ਗਿਆ। 21 ਫਰਵਰੀ ਨੂੰ ਲਾਲੂ ਨੂੰ ਬਿਊਰੋ ਦੀ ਵਿਸ਼ੇਸ਼ ਅਦਾਲਤ ਨੇ ਚਾਰਾ ਘਪਲੇ ਨਾਲ ਜੁੜੇ ਡੋਰੰਡਾ ਖਜ਼ਾਨੇ ਤੋਂ ਗ਼ੈਰਕਾਨੂੰਨੀ ਨਿਕਾਸੀ ਮਾਮਲੇ ’ਚ 5 ਸਾਲ ਦੀ ਸਜ਼ਾ ਸੁਣਾਈ ਸੀ।