ਰਾਬੜੀ ਨਿਵਾਸ 'ਚ ਪੌੜੀਆਂ ਤੋਂ ਉਤਰਦੇ ਸਮੇਂ ਡਿੱਗੇ ਲਾਲੂ ਯਾਦਵ, ਟੁੱਟੀ ਮੋਢੇ ਦੀ ਹੱਡੀ

Sunday, Jul 03, 2022 - 09:56 PM (IST)

ਰਾਬੜੀ ਨਿਵਾਸ 'ਚ ਪੌੜੀਆਂ ਤੋਂ ਉਤਰਦੇ ਸਮੇਂ ਡਿੱਗੇ ਲਾਲੂ ਯਾਦਵ, ਟੁੱਟੀ ਮੋਢੇ ਦੀ ਹੱਡੀ

ਨੈਸ਼ਨਲ ਡੈਸਕ-ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਯਾਦਵ ਜ਼ਖਮੀ ਹੋ ਗਏ ਹਨ। ਪੌੜੀਆਂ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਮੋਢੇ 'ਚ ਫਰੈਕਚਰ ਹੋ ਗਿਆ ਹੈ। ਲਾਲੂ ਯਾਦਵ ਇਸ ਸਮੇਂ ਪਟਨਾ ਸਥਿਤ 10 ਸਰਕੁਲਰ ਰਿਹਾਇਸ਼ 'ਤੇ ਹਨ ਅਤੇ ਇਹੀ ਪੌੜੀਆਂ ਤੋਂ ਉਤਰਦੇ ਸਮੇਂ ਉਨ੍ਹਾਂ ਦਾ ਪੈਰ ਤਿਲਕ ਗਿਆ ਜਿਸ ਕਾਰਨ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਏ। ਲਾਲੂ ਯਾਦਵ ਦੀ ਪਿੱਠ ਅਤੇ ਮੋਢੇ 'ਤੇ ਸੱਟ ਲੱਗੀ ਹੈ। ਬਾਅਦ 'ਚ ਉਨ੍ਹਾਂ ਦੀ ਐੱਮ.ਆਰ.ਆਈ. ਵੀ ਕਰਵਾਈ ਗਈ ਹੈ ਜਿਸ 'ਚ ਉਨ੍ਹਾਂ ਦਾ ਸੱਜਾ ਮੋਢਾ ਫਰੈਕਚਰ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :ਮਈ ’ਚ ਫੇਸਬੁੱਕ ਨੇ 1.75 ਕਰੋੜ ਸਮੱਗਰੀਆਂ ’ਤੇ ਕੀਤੀ ਕਾਰਵਾਈ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਦੇ ਜ਼ਖਮੀ ਹੋਣ ਦੀ ਖ਼ਬਰ ਸ਼ਹਿਰ 'ਚ ਅੱਗ ਵਾਂਗ ਫੈਲ ਗਈ ਜਿਸ ਤੋਂ ਬਾਅਦ ਆਰ.ਜੇ.ਡੀ. ਵਰਕਰਾਂ ਅਤੇ ਲਾਲੂ ਦੇ ਪ੍ਰਸ਼ੰਸਕਾਂ ਦੀ ਰਾਬੜੀ ਰਿਹਾਇਸ਼ ਦੇ ਬਾਹਰ ਭੀੜ ਇਕੱਠੀ ਹੋ ਗਈ ਹੈ। ਪਾਰਟੀ ਸੁਪਰੀਮੋ ਦਾ ਹਾਲ ਜਾਣਨ ਲਈ ਆਰ.ਜੇ.ਡੀ. ਨੇਤਾ ਵੀ ਰਾਬੜੀ ਰਿਹਾਇਸ਼ ਪਹੁੰਚ ਰਹੇ ਹਨ। ਉਥੇ, ਡਾਕਰਟ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਲੋਕ ਉਨ੍ਹਾਂ ਨੂੰ ਮਿਲ ਨਹੀਂ ਪਾ ਰਹੇ ਹਨ।

ਇਹ ਵੀ ਪੜ੍ਹੋ :ਤੇਲੰਗਾਨਾ 'ਚ ਡਬਲ ਇੰਜਣ ਸਰਕਾਰ ਬਣੇਗੀ ਜੋ ਵਿਕਾਸ ਨੂੰ ਨਵੇਂ ਸਿਖਰ 'ਤੇ ਲਿਜਾਏਗੀ : PM ਮੋਦੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News