ਲਾਲੂ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਦਿੱਤਾ ਨਾਅਰਾ- ''ਦੋ ਹਜ਼ਾਰ ਵੀਹ, ਹਟਾਓ ਨਿਤੀਸ਼''

01/04/2020 4:03:26 PM

ਪਟਨਾ (ਵਾਰਤਾ)— ਬਿਹਾਰ ਵਿਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸੱਤਾਧਾਰੀ ਜਨਤਾ ਦਲ ਯੂਨਾਈਟੇਡ (ਜਦਯੂ) ਅਤੇ ਮੁੱਖ ਵਿਰੋਧੀ ਦਲ ਰਾਸ਼ਟਰੀ ਜਨਤਾ ਦਲ (ਰਾਜਦ) ਵਿਚਾਲੇ ਆਪਣਾ ਦਮ-ਖਮ ਦਿਖਾਉਣ ਲਈ ਛਿੜੇ ਪੋਸਟਰ ਵਾਰ ਦਰਮਿਆਨ ਚਾਰਾ ਘੋਟਾਲਾ ਮਾਮਲੇ ਵਿਚ ਜੇਲ 'ਚ ਬੰਦ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ 'ਦੋ ਹਜ਼ਾਰ ਵੀਹ, ਹਟਾਓ ਨਿਤੀਸ਼' ਦਾ ਨਾਅਰਾ ਦਿੱਤਾ।

PunjabKesari

ਲਾਲੂ ਪ੍ਰਸਾਦ ਯਾਦਵ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰ ਕੇ ਇਸ ਸਾਲ ਅਕਤੂਬਰ-ਨਵੰਬਰ 'ਚ ਸੰਭਾਵਿਤ ਵਿਧਾਨ ਸਭਾ ਚੋਣਾਂ ਲਈ 'ਦੋ ਹਜ਼ਾਰ ਵੀਹ, ਹਟਾਓ ਨਿਤੀਸ਼' ਦਾ ਨਾਅਰਾ ਤਕ ਦੇ ਦਿੱਤਾ। 

PunjabKesari

ਯਾਦਵ ਵਲੋਂ ਇਸ ਤੋਂ ਪਹਿਲਾਂ ਭਾਵ ਕੱਲ ਵੀ ਉਨ੍ਹਾਂ ਦੇ ਮੁੱਖ ਮੰਤਰੀ ਆਵਾਸ ਛੱਡਣ ਤੋਂ ਪਹਿਲਾਂ ਬਹੁਚਰਚਿੱਤ ਬਿਆਨ ਦਿੱਤਾ ਕਿ ਉਹ ਆਵਾਸ ਵਿਚ ਭੂਤ ਛੱਡ ਆਏ ਹਨ, ਨਾਲ ਇਕ ਵਾਰ ਫਿਰ ਗਰਮ ਹੋਈ ਪ੍ਰਦੇਸ਼ ਦੀ ਰਾਜਨੀਤੀ ਨੂੰ ਲੈ ਕੇ ਟਵੀਟ ਕੀਤਾ ਸੀ। ਜਿਸ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ''ਇਸ ਵਾਰ ਜਨਤਾ ਕੱਸ ਕੇ ਵੋਟ ਦੀ ਝਾੜ-ਫੂਕ ਨਾਲ ਇਨ੍ਹਾਂ ਦੇ ਸਾਰੇ ਭੂਤ-ਪ੍ਰੇਤ ਛੁਡਵਾ ਦੇਵੇਗੀ। ਗੰਭੀਰ ਬੇਰੋਜ਼ਗਾਰੀ, ਮਹਿੰਗਾਈ, ਢਹਿ-ਢੇਰੀ ਹੁੰਦੀ ਕਾਨੂੰਨ ਵਿਵਸਥਾ, ਮਾੜੀ ਸਿੱਖਿਆ-ਵਿਵਸਥਾ ਅਤੇ ਰਿਸ਼ਵਤਖੋਰੀ ਵਰਗੇ ਭੂਤ-ਪ੍ਰੇਤੀ ਅਤੇ ਡਰਾਵਨੇ ਮੁੱਦਿਆਂ ਦੀ ਗੱਲ ਨਾ ਕਰ ਕੇ ਜਨਤਾ ਨੂੰ ਭੰਬਲਭੂਸੇ 'ਚ ਪਾਉਣ ਲਈ ਭੂਤਾਂ ਦੀਆਂ ਗੱਲਾਂ ਕਰ ਰਹੇ ਹਨ।


Tanu

Content Editor

Related News