ਰਾਸ਼ਟਰ ਲਈ ਲਕਸ਼ਮੀਬਾਈ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: PM ਮੋਦੀ

Saturday, Nov 19, 2022 - 10:34 AM (IST)

ਰਾਸ਼ਟਰ ਲਈ ਲਕਸ਼ਮੀਬਾਈ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਗਰੇਜ਼ੀ ਫ਼ੌਜ ਖ਼ਿਲਾਫ਼ ਲੜਾਈ ਲੜਨ ਵਾਲੀ ਝਾਂਸੀ ਦੀ ਰਾਣੀ ਲਕਸ਼ਮੀਬਾਈ ਨੂੰ ਸ਼ਨੀਵਾਰ ਯਾਨੀ ਕਿ ਅੱਜ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਸਾਹਸ ਅਤੇ ਰਾਸ਼ਟਰ ਲਈ ਮਹੱਤਵਪੂਰਨ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘‘ਰਾਣੀ ਲਕਸ਼ਮੀਬਾਈ ਨੂੰ ਉਨ੍ਹਾਂ ਦੀ ਜਯੰਤੀ ’ਤੇ ਯਾਦ ਕਰ ਰਿਹਾ ਹਾਂ। ਸਾਡੇ ਦੇਸ਼ ਲਈ ਉਨ੍ਹਾਂ ਦੇ ਸਾਹਸ ਅਤੇ ਮਹੱਤਵਪੂਰਨ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਹ ਬਸਤੀਵਾਦੀ ਸ਼ਾਸਨ ਦੇ ਆਪਣੇ ਕੱਟੜ ਵਿਰੋਧ ਲਈ ਪ੍ਰੇਰਨਾ ਦਾ ਸਰੋਤ ਹੈ।’’

PunjabKesari

ਪ੍ਰਧਾਨ ਮੰਤਰੀ ਨੇ ਲਕਸ਼ਮੀਬਾਈ ਦੀ ਜਯੰਤੀ ਮਨਾਉਣ ਲਈ ਪਿਛਲੇ ਸਾਲ ਇਸੇ ਦਿਨ ਕੀਤੇ ਝਾਂਸੀ ਦੇ ਆਪਣੇ ਦੌਰੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਦੱਸ ਦੇਈਏ ਕਿ ਲਕਸ਼ਮੀਬਾਈ ਬਸਤੀਵਾਦ ਸ਼ਾਸਨ ਖ਼ਿਲਾਫ਼ ਭਾਰਤ ਦੇ 1857 ਸੁਤੰਤਰਤਾ ਸੰਗ੍ਰਾਮ ਦੀ ਇਕ ਮਹੱਤਵਪੂਰਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਝਾਂਸੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਬ੍ਰਿਟਿਸ਼ ਫ਼ੌਜ ਨਾਲ ਬਹਾਦਰੀ ਨਾਲ ਲੜਦੇ ਹੋਏ ਆਪਣਾ ਬਲੀਦਾਨ ਦਿੱਤਾ ਸੀ।


author

Tanu

Content Editor

Related News