ਲਖੀਮਪੁਰ ਮਾਮਲਾ: ਲੋੜ ਪਈ ਤਾਂ ਮੁਆਵਜ਼ੇ ਦੀ ਰਾਸ਼ੀ ਵਾਪਸ ਕਰ ਦਿਆਂਗੇ, ਟਿਕੈਤ ਨੇ ਦਿੱਤੀ ਚਿਤਾਵਨੀ
Thursday, Oct 07, 2021 - 10:55 PM (IST)
ਨਵੀਂ ਦਿੱਲੀ - ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ 5 ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦਿੱਤੇ ਗਏ ਮੁਆਵਜ਼ੇ ਬਾਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਲੋੜ ਪਈ ਤਾਂ ਅਸੀਂ ਸਰਕਾਰ ਦੇ 2.5 ਕਰੋੜ ਰੁਪਏ ਨੂੰ ਵਾਪਸ ਕਰ ਦਿਆਂਗੇ। ਨਾਲ ਹੀ ਇਹ ਵੀ ਕਿਹਾ ਕਿ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤਕ ਮੰਤਰੀ ਬਰਖਾਸਤ ਨਹੀਂ ਹੋਵੇਗਾ ਅਤੇ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਹੀਂ ਹੋਵੇਗੀ। ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਹਿੰਸਾ 'ਤੇ ਕਿਹਾ ਕਿ ਅਜੇ ਸਾਰੇ ਸਵਾਲ ਬਰਕਰਾਰ ਹਨ ਜੋ ਸਮਝੌਤਾ ਉੱਥੇ ਹੋਇਆ ਉਹ ਅੰਤਿਮ ਸੰਸਕਾਰ ਤੱਕ ਹੀ ਸੀਮਤ ਸੀ।
ਇਹ ਵੀ ਪੜ੍ਹੋ - ਚਾਰਟਰਡ ਜਹਾਜ਼ ਰਾਹੀਂ ਭਾਰਤ ਆਉਣ ਵਾਲੇ ਸੈਲਾਨੀਆਂ ਲਈ 15 ਅਕਤੂਬਰ ਤੋਂ ਟੂਰਿਸਟ ਵੀਜ਼ਾ ਜਾਰੀ ਕਰੇਗਾ MHA
ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਨੂੰ ਅੰਦੋਲਨ ਕਰਨਾ ਹੈ। ਪੂਰੇ ਦੇਸ਼ ਨੂੰ ਕਰਨਾ ਹੈ ਅਤੇ ਉਸਦੇ ਲਈ ਅਸੀਂ ਆਜ਼ਾਦ ਹਾਂ ਪਰ ਕਿਸੇ ਦੀ ਬਾਡੀ ਨੂੰ ਰੋਕ ਲੈਣਾ ਉਹ ਇੱਕ ਲਿਮਿਟ ਤੱਕ ਹੀ ਸਹੀ ਸੀ। ਉਨ੍ਹਾਂ ਕਿਹਾ, ਮੀਡੀਆ ਵਿੱਚ ਜਿਹੜੇ ਲੋਕ ਉਂਗਲੀ ਚੁੱਕ ਰਹੇ ਹਨ, ਮੈਂ ਉਨ੍ਹਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਉੱਥੇ 10 ਹਜ਼ਾਰ ਲੋਕ ਸਨ ਅਤੇ ਇਹ ਫੈਸਲਾ ਸਾਡਾ ਇਕੱਲੇ ਦਾ ਨਹੀਂ ਸੀ। ਸਾਰਿਆਂ ਦਾ ਸੀ ਅਤੇ ਜੋ ਉਨ੍ਹਾਂ ਨੇ ਗ੍ਰਿਫਤਾਰੀ ਲਈ 8 ਦਿਨ ਦਾ ਸਮਾਂ ਮੰਗਿਆ ਉਹ ਅਸੀਂ ਦਿੱਤਾ। ਟਿਕੈਤ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਨੂੰ 12 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ ਅਤੇ 12 ਤਾਰੀਖ ਨੂੰ ਪੂਰਾ ਦੇਸ਼ ਅਗਲਾ ਫ਼ੈਸਲਾ ਵੇਖੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।