ਲੱਦਾਖ : ਸੜਕ ਨਿਰਮਾਣ ਦੌਰਾਨ ਵਾਪਰ ਗਿਆ ਵੱਡਾ ਹਾਦਸਾ, ਮਿੱਟੀ ਖਿਸਕਣ ਨਾਲ ਦੋ ਮਜ਼ਦੂਰਾਂ ਦੀ ਮੌਤ
Friday, Sep 18, 2026 - 05:26 PM (IST)
ਲੇਹ/ਜੰਮੂ : ਲੱਦਾਖ 'ਚ ਸੜਕ ਨਿਰਮਾਣ ਦੌਰਾਨ ਮਿੱਟੀ ਖਿਸਕਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਵੀਰਵਾਰ ਨੂੰ ਜ਼ਾਂਸਕਰ ਜ਼ਿਲ੍ਹੇ ਦੇ ਜਿਮਚਾਨ ਖੇਤਰ 'ਚ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਸੜਕ ਬਣਾਉਂਦੇ ਸਮੇਂ, ਮਿੱਟੀ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ, ਜਿਸ ਨਾਲ ਕੁਝ ਮਜ਼ਦੂਰ ਮਲਬੇ ਹੇਠ ਦੱਬ ਗਏ। ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਉਨ੍ਹਾਂ ਨੂੰ ਬਚਾਇਆ।
ਅਧਿਕਾਰੀਆਂ ਅਨੁਸਾਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਰਹਿਣ ਵਾਲੇ ਅਬਦੁਲ ਰਾਸ਼ਿਦ ਅਤੇ ਝਾਰਖੰਡ ਦੇ ਪਵਨ ਕੁਮਾਰ ਦੀ ਇਸ ਘਟਨਾ 'ਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਹੋਰ ਲੋਕ ਜ਼ਖਮੀ ਪਾਏ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
