ਤਣਾਅ 'ਚ ਵੀ ਨਹੀਂ ਲੜਖੜਾਏ ਜਵਾਨਾਂ ਦੇ ਕਦਮ, ਲੱਦਾਖ 'ਚ ਕੰਬਾ ਦੇਣ ਵਾਲੀ ਠੰਡ 'ਚ ਕੀਤਾ ਯੋਗਾ (ਤਸਵੀਰਾਂ)
Sunday, Jun 21, 2020 - 11:53 AM (IST)
ਨੈਸ਼ਨਲ ਡੈਸਕ- ਲੱਦਾਖ 'ਚ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਵੀ ਭਾਰਤੀ ਫੌਜ ਦੇ ਹੌਂਸਲੇ ਦਾ ਜਵਾਬ ਨਹੀਂ ਹੈ। ਉਹ ਹਿੰਮਤ ਨਾਲ ਹਰ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਕੌਮਾਂਤਰੀ ਯੋਗਾ ਦਿਵਸ ਮੌਕੇ ਵੀ ਜਵਾਨਾਂ ਨੇ ਯੋਗਾ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਯੋਗ ਅਭਿਆਸ ਕੀਤਾ। 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਚੱਲਦੀਆਂ ਸਰਦ ਹਵਾਵਾਂ ਵੀ ਜਵਾਨਾਂ ਦੇ ਜੋਸ਼ ਨੂੰ ਘੱਟ ਨਹੀਂ ਕਰ ਸਕੀਆਂ। ਉੱਤਰੀ ਸਿੱਕਮ 'ਚ 18,800 ਫੁੱਟ ਦੀ ਉੱਚਾਈ 'ਤੇ ਜਵਾਨਾਂ ਨੇ ਯੋਗ ਅਭਿਆਸ ਕੀਤਾ। ਇਨ੍ਹਾਂ ਜਵਾਨਾਂ ਦਾ ਜੋਸ਼ ਯੋਗ ਦਾ ਅਭਿਆਸ ਕਰਦੇ ਹੋਏ ਇਸ ਕੰਬਾਉਂਦੀ ਹੋਈ ਠੰਡ 'ਚ ਦੇਖਣ ਲਾਇਕ ਸੀ। ਘਰ-ਪਰਿਵਾਰ ਤੋਂ ਦੂਰ ਇਹ ਜਵਾਨ ਆਮ ਲੋਕਾਂ ਦੀ ਤਰ੍ਹਾਂ ਆਮ ਜੀਵਨ ਤਾਂ ਨਹੀਂ ਜੀ ਪਾਉਂਦੇ ਪਰ ਉਨ੍ਹਾਂ ਦੀ ਇਸ ਅਨੋਖੀ ਕੋਸ਼ਿਸ਼ ਨੂੰ ਦੇਖ ਕੇ ਦੇਸ਼ ਇਨ੍ਹਾਂ ਨੂੰ ਸਲਾਮ ਕਰ ਰਿਹਾ ਹੈ।
ਨੀਲੇ ਆਸਮਾਨ ਅਤੇ ਬੱਦਲਾਂ ਦੇ ਸਮਾਗਮ ਦੇ ਹੇਠਾਂ ਆਈ.ਟੀ.ਬੀ.ਪੀ. ਜਵਾਨਾਂ ਦੇ ਯੋਗਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਸਰੀਰ ਮਾਣ ਨਾਲ ਚੌੜਾ ਹੋ ਜਾਵੇਗਾ। ਦੇਸ਼ ਭਰ 'ਚ ਯੋਗਾ ਨੂੰ ਲੈ ਕੇ ਲੋਕਾਂ 'ਚ ਗਜਬ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕੋਰੋਨਾ ਕਾਲ 'ਚ ਲੋਕ ਸਿਹਤਮੰਦ ਰਹਿਣ ਲਈ ਯੋਗਾ ਦਾ ਸਹਾਰਾ ਲੈ ਰਹੇ ਹਨ।