ਰਾਜਪਾਲ ਰਾਜ ਦੌਰਾਨ ਜੰਮੂ-ਕਸ਼ਮੀਰ ''ਚ ਅੱਤਵਾਦੀ ਹਿੰਸਾ ਵਿਚ ਆਈ ਕਮੀ
Tuesday, Jul 24, 2018 - 03:52 AM (IST)

ਨਵੀਂ ਦਿੱਲੀ-ਜੰਮੂ-ਕਸ਼ਮੀਰ ਵਿਚ ਰਾਜਪਾਲ ਰਾਜ ਲਾਗੂ ਹੋਣ ਪਿੱਛੋਂ ਅੱਤਵਾਦੀ ਹਿੰਸਾ ਦੀਆਂ ਘਟਨਾਵਾਂ ਵਿਚ ਭਾਰੀ ਕਮੀ ਹੋਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।
ਗ੍ਰਹਿ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ 6 ਜੂਨ ਤੋਂ 15 ਜੁਲਾਈ ਦਰਮਿਆਨ ਅੱਤਵਾਦੀਆਂ ਵਲੋਂ ਕੀਤੇ ਜਾਣ ਵਾਲੇ ਹਮਲਿਆਂ ਵਿਚ ਕਮੀ ਹੋਈ। ਪਿਛਲੇ ਇਕ ਮਹੀਨੇ ਦੌਰਾਨ 47 ਅੱਤਵਾਦੀ ਘਟਨਾਵਾਂ ਵਾਪਰੀਆਂ ਜਦ ਕਿ ਇਸ ਤੋਂ ਪਹਿਲਾਂ ਰਮਜ਼ਾਨ ਮਹੀਨੇ ਵਿਚ ਸੁਰੱਖਿਆ ਫੋਰਸਾਂ ਵਲੋਂ ਮੁਹਿੰਮ ਰੋਕਣ ਦੌਰਾਨ 80 ਅੱਤਵਾਦੀ ਘਟਨਾਵਾਂ ਵਾਪਰੀਆਂ ਸਨ। ਜੰਮੂ-ਕਸ਼ਮੀਰ ਵਿਚ 20 ਜੂਨ ਨੂੰ ਰਾਜਪਾਲ ਰਾਜ ਲਾਗੂ ਕੀਤਾ ਗਿਆ ਸੀ।