24 ਸਾਲਾ ਕੁਸ਼ ਮੈਣੀ ਨੇ ਰਚਿਆ ਇਤਿਹਾਸ ! F2 ਰੇਸ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ
Sunday, May 25, 2025 - 09:35 AM (IST)

ਸਪੋਰਟਸ ਡੈਸਕ- 25 ਸਾਲ ਦੇ ਭਾਰਤੀ ਰੇਸਰ ਕੁਸ਼ ਮੈਣੀ ਨੇ 24 ਮਈ ਨੂੰ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੋਨਾਕੋ ਗ੍ਰਾਂ.ਪ੍ਰੀ. 'ਚ ਐੱਫ-2 ਸਪ੍ਰਿੰਟ ਰੇਸ ਨੂੰ 44.57.639 ਮਿੰਟਾਂ 'ਚ ਪੂਰਾ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਰੇਸ ਨੂੰ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਰੇਸਰ ਬਣ ਗਏ ਹਨ।
ਮੈਨੀ ਨੇ ਅਲਪਾਈਨ ਅਕੈਡਮੀ ਦੀ ਯੂਨਿਟ ਡੀ.ਏ.ਐੱਮ.ਐੱਸ. ਲੁਕਾਸ ਆਇਲ ਦੀ ਅਗਵਾਈ ਕਰਦੇ ਹੋਏ ਸਪ੍ਰਿੰਟ ਈਵੈਂਟ ਦੇ 30 ਲੈਪ ਸਭ ਤੋਂ ਘੱਟ ਸਮੇਂ 'ਚ ਪੂਰੇ ਕਰ ਕੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਮੁਕਾਬਲੇ 'ਚ ਇਟਲੀ ਦੇ ਗੈਬ੍ਰਿਅਲ ਮਿਨੀ ਤੇ ਇੰਗਲੈਂਡ ਦੇ ਲਿਊਕ ਬ੍ਰਾਊਨਿੰਗ ਨੂੰ ਪਛਾੜ ਕੇ ਇਹ ਇਤਿਹਾਸ ਰਚਿਆ ਹੈ।
ਜਿੱਤ ਦਰਜ ਕਰਨ ਮਗਰੋਂ ਮੈਣੀ ਨੇ ਕਿਹਾ, ''ਪੀ. ਮੋਨਾਕੋ 'ਚ ਜਿੱਤਣ ਵਾਲਾ ਪਹਿਲਾ ਭਾਰਤੀ ਬਣਨਾ ਇਕ ਮਾਣ ਵਾਲੀ ਗੱਲ ਹੈ। ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ। ਮੈਂ ਡੀ.ਏ.ਐੱਮ.ਐੱਸ. ਤੇ ਮੇਰਾ ਸਮਰਥਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''
INDIAN NATIONAL ANTHEM IN MONACO 🇮🇳🥹
— The Khel India (@TheKhelIndia) May 24, 2025
Kush Maini has created History by becoming the first Indian to win an F2 race at Monte Carlo! 🤯
ABSOLUTELY INCREDIBLE BY KUSH 🙌pic.twitter.com/858nS8Uq6r
ਜਿੱਤ ਮਗਰੋਂ ਜਦੋਂ ਉਹ ਟਰਾਫ਼ੀ ਲੈਣ ਪੋਡੀਅਮ 'ਤੇ ਆਇਆ ਤਾਂ ਭਾਰਤ ਦਾ ਰਾਸ਼ਟਰੀ ਗਾਣ ਚਲਾਇਆ ਗਿਆ, ਜਿਸ ਨਾਲ ਹਰ ਭਾਰਤੀ ਦਾ ਮਨ ਖੁਸ਼ੀ ਨਾਲ ਝੂਮ ਉੱਠਿਆ। ਅੱਜ ਤੱਕ ਕਿਸੇ ਵੀ ਭਾਰਤੀ ਰੇਸਰ ਨੇ ਇੰਨਾ ਵੱਡਾ ਮੁਕਾਮ ਹਾਸਲ ਨਹੀਂ ਕੀਤਾ। ਮੈਣੀ ਨੂੰ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਬਣਨ ਦਾ ਮਾਣ ਹਾਸਲ ਹੋਇਆ ਹੈ।
ਇਹ ਵੀ ਪੜ੍ਹੋ- ਬਦਲ ਗਿਆ ਸਕੂਲਾਂ ਦਾ ਸਮਾਂ ! ਅੱਗ ਵਰ੍ਹਾਊ ਗਰਮੀ ਕਾਰਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e